ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਲਈ ਅਹਿਮ ਖ਼ਬਰ

0
69

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਮੁਲਾਜ਼ਮਾਂ ਦੇ ਬੱਚਿਆਂ ਦੀ ਭਲਾਈ ਦੇ ਉਦੇਸ਼ ਨਾਲ ਅਕਾਦਮਿਕ ਸੈਸ਼ਨ 2023-24 ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਲਈ ਵਜ਼ੀਫ਼ਾ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਅਕਾਦਮਿਕ ਖੇਤਰਾਂ ਦੇ ਨਾਲ-ਨਾਲ ਖੇਡਾਂ, ਗਾਇਕੀ, ਡਾਂਸ ਅਤੇ ਹੋਰ ਪ੍ਰਤਿਭਾ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵੀ ਇਨਾਮ ਜਾਂ ਪ੍ਰੋਤਸਾਹਨ ਦਿੱਤੇ ਜਾਣਗੇ।

ਸਕਾਲਰਸ਼ਿਪ ਲਈ ਅਰਜ਼ੀ ਦੀ ਪ੍ਰਕਿਰਿਆ 21 ਨਵੰਬਰ ਤੱਕ ਜਾਰੀ ਰਹੇਗੀ। ਅਰਜ਼ੀ ਫਾਰਮ ਚੰਡੀਗੜ੍ਹ ਪੁਲਿਸ ਦੀ ਵੈੱਬਸਾਈਟ ‘ਤੇ ਉਪਲਬਧ ਹਨ। ਸਾਰੇ ਇਛੁੱਕ ਮਾਪੇ ਬਿਨੈ-ਪੱਤਰ ਭਰ ਕੇ 21 ਨਵੰਬਰ ਤੱਕ ਕਲਿਆਣ ਸ਼ਾਖਾ ਸੈਕਟਰ-26 ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

 

LEAVE A REPLY

Please enter your comment!
Please enter your name here