ਭਾਜਪਾ ਨੇ ਯੂ.ਪੀ ‘ਚ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

0
79

ਲਖਨਊ: ਭਾਰਤੀ ਜਨਤਾ ਪਾਰਟੀ (Bharatiya Janata Party) ਨੇ ਉੱਤਰ ਪ੍ਰਦੇਸ਼ ਦੀਆਂ 9 ਸੀਟਾਂ ‘ਤੇ ਹੋਣ ਵਾਲੀਆਂ ਉਪ ਚੋਣਾਂ (The By-Elections) ਦੇ ਮੱਦੇਨਜ਼ਰ ਅੱਜ ਯਾਨੀ ਵੀਰਵਾਰ ਨੂੰ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਕਰਹਾਲ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਸੰਸਦ ਮੈਂਬਰ ਤੇਜ ਪ੍ਰਤਾਪ ਯਾਦਵ ਦੇ ਖ਼ਿਲਾਫ਼ ਅਨੁਜੇਸ਼ ਯਾਦਵ ਨੂੰ ਮੈਦਾਨ ‘ਚ ਉਤਾਰਿਆ ਹੈ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਗਾਜ਼ੀਆਬਾਦ ਤੋਂ ਸੰਜੀਵ ਸ਼ਰਮਾ, ਫੂਲਪੁਰ ਤੋਂ ਦੀਪਕ ਪਟੇਲ, ਕੁੰਡਰਕੀ ਤੋਂ ਰਾਮਵੀਰ ਸਿੰਘ ਠਾਕੁਰ, ਖੈਰ ਤੋਂ ਸੁਰਿੰਦਰ ਦਿਲੇਰ, ਕਟੇਹੜੀ ਤੋਂ ਧਰਮਰਾਜ ਨਿਸ਼ਾਦ ਅਤੇ ਮਾਝਵਾਨ ਤੋਂ ਸੁਚਿਸ਼ਮਿਤਾ ਮੌਰਿਆ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀਆਂ 9 ਸੀਟਾਂ ‘ਤੇ 13 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ, ਜਦਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਪਾਰਟੀ ਨੇ ਮੀਰਾਪੁਰ (ਮੁਜ਼ੱਫਰਨਗਰ) ਅਤੇ ਸਿਸਾਮਾਊ (ਕਾਨਪੁਰ ਸ਼ਹਿਰ) ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਨ੍ਹਾਂ 9 ਸੀਟਾਂ ਦੇ ਵਿਧਾਇਕਾਂ ਦੇ ਲੋਕ ਸਭਾ ਚੋਣਾਂ ‘ਚ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ, ਜਦਕਿ ਸਿਸਾਮਾਊ ਸੀਟ ਸਪਾ ਵਿਧਾਇਕ ਇਰਫਾਨ ਸੋਲੰਕੀ ਦੇ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੋ ਗਈ ਸੀ। ਸੋਲੰਕੀ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

LEAVE A REPLY

Please enter your comment!
Please enter your name here