NDPS ਐਕਟ ਤਹਿਤ SHO ਅਰਸ਼ਪ੍ਰੀਤ ਕੌਰ ਗਰੇਵਾਲ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

0
80

ਮੋਗਾ : ਮੋਗਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਕੋਟਈਸੇ ਖਾਂ ਥਾਣੇ ‘ਚ ਤਾਇਨਾਤ ਐੱਸ.ਐੱਚ.ਓ. ਅਰਸ਼ਪ੍ਰੀਤ ਕੌਰ ਗਰੇਵਾਲ (SHO Arshpreet Kaur Grewal)  ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ‘ਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਦੱਸ ਦਈਏ ਕਿ 1 ਅਕਤੂਬਰ ਨੂੰ ਅਫੀਮ ਬਰਾਮਦਗੀ ਦੇ ਮਾਮਲੇ ‘ਚ ਦਰਜ ਹੋਏ ਮਾਮਲੇ ‘ਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਅਰਸ਼ਪ੍ਰੀਤ ਕੌਰ ਖੁਦ ਮਾਮਲੇ ਵਿੱਚ ਨਾਮਜਦ ਦੋਸ਼ੀ ਅਮਰਜੀਤ ਸਿੰਘ ਉਰਫ ਸੋਨੂੰ ਦੇ ਭਾਈ ਅਤੇ ਬੇਟੇ ਨੂੰ ਬਚਾਉਣ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਘਿਰ ਗਈ।

ਜਾਣਕਾਰੀ ਅਨੁਸਾਰ ਡੀ.ਐਸ.ਪੀ. ਧਰਮਕੋਟ ਕੋਟਈਸੇ ਖਾਂ ਪੁਲਿਸ ਮੁਲਾਜ਼ਮਾਂ ਸਮੇਤ ਹਾਜ਼ਰ ਸਨ। ਇਸ ਦੌਰਾਨ ਸੂਚਨਾ ਮਿਲੀ ਕਿ 1 ਅਕਤੂਬਰ ਨੂੰ ਦਰਜ ਕੀਤੇ ਗਏ ਮਾਮਲੇ ‘ਚ 2 ਕਿਲੋ ਅਫੀਮ ਦਿਖਾਈ ਗਈ ਹੈ ਅਤੇ ਅਮਰਜੀਤ ਸਿੰਘ ਸੋਨੂੰ ਨੂੰ ਨਾਮਜ਼ਦ ਕੀਤਾ ਗਿਆ ਹੈ ਪਰ ਅਸਲ ‘ਚ ਉਸ ਦਾ ਭਰਾ ਮਨਪ੍ਰੀਤ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਵੀ ਉਸ ਦੇ ਨਾਲ ਸਨ, ਜਿਨ੍ਹਾਂ ਕੋਲੋਂ 3 ਕਿਲੋ ਅਫੀਮ ਬਰਾਮਦ ਹੋਈ ਹੈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਕੋਟਈਸੇ ਖਾਂ ਅਤੇ ਰਾਜਪਾਲ ਸਿੰਘ ਮੁੱਖ ਮੁਨਸ਼ੀ ਪੁਲਿਸ ਚੌਕੀ ਬਲਖੰਡੀ ਨੇ ਮਿਲ ਕੇ ਕਿਸੇ ਨਾਲ 8 ਲੱਖ ਰੁਪਏ ‘ਚ ਸੌਦਾ ਕਰ ਕੇ 5 ਲੱਖ ਰੁਪਏ ਹਾਸਲ ਕਰਕੇ ਮਾਮਲਾ ਅਮਰਜੀਤ ਸਿੰਘ ਨੂੰ ਸੌਂਪ ਦਿੱਤਾ।

ਇਸ ਮਾਮਲੇ ਵਿੱਚ ਹੁਣ ਥਾਣਾ ਕੋਟਈਸੇ ਖਾਂ ਦੇ ਐਸ.ਐਚ.ਓ. ਅਸ਼ਪ੍ਰੀਤ ਕੌਰ ਗਰੇਵਾਲ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ.ਐਸ.ਪੀ. ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਇਸ ਮਾਮਲੇ ‘ਚ ਥਾਣਾ ਕੋਟਈਸੇ ਖਾਂ ਦੀ ਪੁਲਿਸ ਵਲੋਂ ਅਗਾਊਂ ਤਫਤੀਸ਼ ਕੀਤੀ ਜਾ ਰਹੀ ਹੈ ਜਦਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।

LEAVE A REPLY

Please enter your comment!
Please enter your name here