Google search engine
Homeਦੇਸ਼ਝਾਰਖੰਡ ਵਿਧਾਨ ਸਭਾ ਚੋਣਾਂ 2024 ਲਈ ਸੀ.ਪੀ.ਆਈ. ਨੇ ਤਿੰਨ ਉਮੀਦਵਾਰਾਂ ਦਾ ਕੀਤਾ...

ਝਾਰਖੰਡ ਵਿਧਾਨ ਸਭਾ ਚੋਣਾਂ 2024 ਲਈ ਸੀ.ਪੀ.ਆਈ. ਨੇ ਤਿੰਨ ਉਮੀਦਵਾਰਾਂ ਦਾ ਕੀਤਾ ਐਲਾਨ

ਰਾਂਚੀ: ਝਾਰਖੰਡ ਵਿਧਾਨ ਸਭਾ ਚੋਣਾਂ 2024 (Jharkhand Assembly Elections 2024) ਲਈ ਸੀ.ਪੀ.ਆਈ. (ਐਮ.ਐਲ) ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਨਾਲ ਹੀ, ਸੀ.ਪੀ.ਆਈ. (ਐਮ.ਐਲ) ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਸੀ.ਪੀ.ਆਈ. (ਐਮ.ਐਲ) ਸਿਰਫ ਉਨ੍ਹਾਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਜਿੱਥੇ ਪਾਰਟੀ ਭਾਜਪਾ ਨੂੰ ਹਰਾਉਣ ਦੇ ਯੋਗ ਹੋਵੇਗੀ। ਸੀਟ ਵੰਡ ਨੂੰ ਲੈ ਕੇ ਗਠਜੋੜ ਦੀ ਗੱਲਬਾਤ ਅਜੇ ਪੂਰੀ ਨਹੀਂ ਹੋਈ ਹੈ, ਇਸ ਲਈ ਸੀਟਾਂ ਦੀ ਵੰਡ ‘ਤੇ ਫ਼ੈਸਲੇ ਤੋਂ ਬਾਅਦ ਜਲਦ ਹੀ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।

ਪਾਰਟੀ ਉਮੀਦਵਾਰਾਂ ਦੇ ਨਾਂ
ਸੀ.ਪੀ.ਆਈ. (ਐਮ.ਐਲ) ਵੱਲੋਂ ਐਲਾਨੇ ਗਏ ਤਿੰਨ ਉਮੀਦਵਾਰਾਂ ਵਿੱਚੋਂ ਰਾਜਕੁਮਾਰ ਯਾਦਵ ਨੂੰ ਧਨਵਰ ਤੋਂ ਟਿਕਟ ਦਿੱਤੀ ਗਈ ਹੈ, ਅਰੂਪ ਚੈਟਰਜੀ ਨਿਰਸਾ ਤੋਂ ਚੋਣ ਲੜਨਗੇ, ਜਦਕਿ ਚੰਦਰਦੇਵ ਮਹਾਤੋ ਉਰਫ਼ ਬਬਲੂ ਮਹਾਤੋ ਸਿੰਦਰੀ ਤੋਂ ਚੋਣ ਲੜਨਗੇ।

ਤੁਹਾਨੂੰ ਦੱਸ ਦੇਈਏ ਕਿ ਜੇ.ਐਮ.ਐਮ. ਨੇ 35 ਸੀਟਾਂ ‘ਤੇ, ਕਾਂਗਰਸ ਨੇ 21 ਸੀਟਾਂ ‘ਤੇ ਜਦੋਂ ਕਿ ਆਰ.ਜੇ.ਡੀ. ਨੇ 7 ਦੀਟਾਂ ‘ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 81 ਮੈਂਬਰੀ ਝਾਰਖੰਡ ਵਿਧਾਨ ਸਭਾ ਲਈ ਦੋ ਪੜਾਵਾਂ ਵਿੱਚ 13 ਨਵੰਬਰ ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments