ਪੰਜਾਬ : ਤਿਉਹਾਰੀ ਸੀਜ਼ਨ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ‘ਚ ਸੋਨੇ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਅੱਜ ਪੰਜਾਬ ‘ਚ 24 ਕੈਰੇਟ ਸੋਨੇ ਦੀ ਕੀਮਤ 80,600 ਰੁਪਏ ਦਰਜ ਕੀਤੀ ਗਈ ਜਦੋਂ ਕਿ ਪਹਿਲਾਂ ਇਹ 80,300 ਰੁਪਏ ਸੀ। ਯਾਨੀ ਸੋਨੇ ਦੀ ਕੀਮਤ 300 ਰੁਪਏ ਵਧ ਗਈ ਹੈ। 22 ਕੈਰੇਟ ਸੋਨੇ ਦੀ ਕੀਮਤ ਅੱਜ 74,960 ਰੁਪਏ ਹੈ ਜਦੋਂ ਕਿ ਪਹਿਲਾਂ ਇਹ 74,680 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ 23 ਕਿਲੋ ਚਾਂਦੀ ਅੱਜ 78,590 ‘ਤੇ ਸੀ ਜਦੋਂ ਕਿ ਕੱਲ੍ਹ ਇਹ 78,290 ‘ਤੇ ਸੀ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਸੋਨੇ-ਚਾਂਦੀ ਦੇ ਰੇਟ ਕੀ ਹੋਣਗੇ।
ਭਾਰਤ ਵਿੱਚ ਗਹਿਣਿਆਂ ਦੇ ਥੋਕ ਵਿਕਰੇਤਾ ਅਤੇ ਪ੍ਰਚੂਨ ਵਿਕਰੇਤਾਵਾਂ ਦਾ ਮੰਨਣਾ ਹੈ ਕਿ ਇਸ ਧਨਤੇਰਸ ‘ਤੇ ਮੰਗ ਘੱਟ ਹੋਵੇਗੀ, ਖਾਸ ਕਰਕੇ ਵਾਲੀਅਮ ਵਿੱਚ। ਦਿੱਲੀ ‘ਚ ਸੋਨੇ ਦੀ ਕੀਮਤ 80,000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਹੋ ਗਈ ਹੈ। ਸੇਨਕੋ ਗੋਲਡ ਅਤੇ ਡਾਇਮੰਡਸ ਦੇ ਸੀ.ਈ.ਓ ਸੁਵੰਕਰ ਸੇਨ ਨੇ ਕਿਹਾ ਕਿ ਪਿਛਲੇ ਧਨਤੇਰਸ ਦੇ ਮੁਕਾਬਲੇ ਇਸ ਸਾਲ ਵਿਕਰੀ ਵਿੱਚ 10-12 ਪ੍ਰਤੀਸ਼ਤ ਦੀ ਗਿਰਾਵਟ ਦੀ ਸੰਭਾਵਨਾ ਹੈ, ਹਾਲਾਂਕਿ ਮੁੱਲ ਦੇ ਰੂਪ ਵਿੱਚ ਵਿਕਰੀ ਵਿੱਚ 12-15 ਪ੍ਰਤੀਸ਼ਤ ਵਾਧਾ ਹੋ ਸਕਦਾ ਹੈ।