Home ਦੇਸ਼ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ...

ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

0

ਝਾਰਖੰਡ: ਭਾਜਪਾ ਨੇ ਵਿਧਾਨ ਸਭਾ ਚੋਣਾਂ (The Assembly Elections) ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਦੇ ਸੂਬਾ ਇੰਚਾਰਜ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ (Babul Lal Marandi) ਨੂੰ ਧਨਵਾਰ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ। ਜਦਕਿ ਸੀਤਾ ਸੋਰੇਨ ਨੂੰ ਜਾਮਤਾੜਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਬੀਤੇ ਦਿਨ ਇੰਡੀਆ ਅਲਾਇੰਸ ਨੇ ਵੀ ਪਹਿਲੇ ਪੜਾਅ ਦੀ ਵੋਟਿੰਗ ਦੇ ਮੱਦੇਨਜ਼ਰ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਸੀ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਹ ਜਾਣਕਾਰੀ ਦਿੱਤੀ ਹੈ। ਝਾਰਖੰਡ ਵਿੱਚ 13 ਅਤੇ 20 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਨਤੀਜੇ 23 ਨਵੰਬਰ ਨੂੰ ਆਉਣਗੇ। ਰਾਜ ਵਿੱਚ ਕੁੱਲ 81 ਵਿਧਾਨ ਸਭਾ ਸੀਟਾਂ ਹਨ। ਸ਼ੁੱਕਰਵਾਰ ਨੂੰ ਭਾਜਪਾ ਨੇ ਸੀਟ ਵੰਡ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ। ਭਾਜਪਾ ਨੇਤਾ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਸੀ ਕਿ ‘ਸੀਟ ਵੰਡ ‘ਤੇ ਚਰਚਾ ਚੱਲ ਰਹੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ।

ਫਿਲਹਾਲ ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏ.ਜੇ.ਐੱਸ.ਯੂ.) 10 ਸੀਟਾਂ ‘ਤੇ ਚੋਣ ਲੜੇਗੀ। ਇਹ ਦਸ ਸੀਟਾਂ ਹਨ- ਸਿਲੀ, ਰਾਮਗੜ੍ਹ, ਗੋਮੀਆ, ਇਛਾਗੜ੍ਹ, ਮੰਡੂ, ਜੁਗਸਾਲੀਆ, ਡੁਮਰੀ, ਪਾਕੁਰ, ਲੋਹਰਦਗਾ ਅਤੇ ਮਨੋਹਰਪੁਰ। ‘ਜੇ.ਡੀ.ਯੂ. ਦੋ ਸੀਟਾਂ ‘ਤੇ ਚੋਣ ਲੜੇਗੀ। ਇਹ ਦੋ ਸੀਟਾਂ ਜਮਸ਼ੇਦਪੁਰ ਪੱਛਮੀ ਅਤੇ ਤਾਮਰ ਹਨ। ਲੋਕ ਜਨਸ਼ਕਤੀ ਪਾਰਟੀ ਚਤਰਾ ਤੋਂ ਚੋਣ ਲੜੇਗੀ। ਇਨ੍ਹਾਂ ਤੋਂ ਇਲਾਵਾ ਬਾਕੀ ਸਾਰੀਆਂ ਸੀਟਾਂ ‘ਤੇ ਭਾਜਪਾ ਚੋਣ ਲੜੇਗੀ।

NO COMMENTS

LEAVE A REPLY

Please enter your comment!
Please enter your name here

Exit mobile version