ਫਿਲਮ ਜਿਗਰਾ ਨੇ ਪਹਿਲੇ ਹਫਤੇ ‘ਚ 22 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਤੀ ਕਮਾਈ

0
47

ਮੁੰਬਈ : 11 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਆਲੀਆ ਭੱਟ (Alia Bhatt) ਦੀ ਫਿਲਮ ਜਿਗਰਾ (Film Jigra) ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। ਇਸ ਨੂੰ ਪਰਦੇ ‘ਤੇ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਨੇ ਪਹਿਲੇ ਹਫਤੇ ‘ਚ ਭਾਰਤੀ ਬਾਜ਼ਾਰ ‘ਚ 22 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।

ਸੈਕਨਿਲਕ ਦੀ ਰਿਪੋਰਟ ਮੁਤਾਬਕ ਫਿਲਮ ਜਿਗਰਾ ਨੇ ਪਹਿਲੇ ਦਿਨ 4.55 ਕਰੋੜ, ਦੂਜੇ ਦਿਨ 6.55 ਕਰੋੜ, ਤੀਜੇ ਦਿਨ 5.5 ਕਰੋੜ, ਚੌਥੇ ਦਿਨ 1.65 ਕਰੋੜ, ਪੰਜਵੇਂ ਦਿਨ 1.65 ਕਰੋੜ ਰੁਪਏ ਦਿਨ, ਛੇਵੇਂ ਦਿਨ 1.35 ਕਰੋੜ ਰੁਪਏ ਅਤੇ ਸੱਤਵੇਂ ਦਿਨ 1.21 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਜਿਗਰਾ ਨੇ ਆਪਣੇ ਪਹਿਲੇ ਹਫਤੇ ਯਾਨੀ ਸੱਤ ਦਿਨਾਂ ‘ਚ 22 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਤੁਹਾਨੂੰ ਦੱਸ ਦੇਈਏ ਫਿਲਮ ਜਿਗਰਾ ਵਿੱਚ ਆਲੀਆ ਭੱਟ ਦੇ ਨਾਲ ਅਦਾਕਾਰ ਵੇਦਾਂਗ ਰੈਨਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਵਾਸਨ ਬਾਲਾ ਨੇ ਕੀਤਾ ਹੈ। ਇਹ ਫਿਲਮ ਵਾਇਕਾਮ 18 ਸਟੂਡੀਓਜ਼, ਧਰਮਾ ਪ੍ਰੋਡਕਸ਼ਨ ਅਤੇ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਸਾਂਝੇ ਤੌਰ ‘ਤੇ ਪੇਸ਼ ਕੀਤੀ ਗਈ ਹੈ। ਇਸ ਫਿਲਮ ਦੇ ਨਿਰਮਾਤਾ ਕਰਨ ਜੌਹਰ, ਅਪੂਰਵਾ ਮਹਿਤਾ, ਆਲੀਆ ਭੱਟ, ਸ਼ਾਹੀਨ ਭੱਟ ਅਤੇ ਸੋਮੇਨ ਮਿਸ਼ਰਾ ਹਨ।

LEAVE A REPLY

Please enter your comment!
Please enter your name here