ਸਪੋਰਟਸ ਡੈਸਕ : ਆਸਟ੍ਰੇਲੀਆਈ ਆਲਰਾਊਂਡਰ ਕੈਮਰੂਨ ਗ੍ਰੀਨ (Australian all-rounder Cameron Green) ਨੂੰ ਪਿੱਠ ਦੀ ਸਮੱਸਿਆ ਕਾਰਨ ਸਰਜਰੀ ਕਰਵਾਉਣੀ ਪਵੇਗੀ, ਜਿਸ ਦਾ ਮਤਲਬ ਹੈ ਕਿ ਉਹ ਹੁਣ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਗ੍ਰੀਨ ਦੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਤਣਾਅ ਦਾ ਫ੍ਰੈਕਚਰ ਹੈ ਜਿਸ ਲਈ ਉਨ੍ਹਾਂ ਨੇ ਸਰਜਰੀ ਦਾ ਵਿਕਲਪ ਚੁਣਿਆ ਹੈ, ਉਨ੍ਹਾਂ ਦੀ ਵਾਪਸੀ ਹੁਣ ਘੱਟੋ ਘੱਟ 6 ਮਹੀਨਿਆਂ ਬਾਅਦ ਹੀ ਸੰਭਵ ਹੋਵੇਗੀ। ਗ੍ਰੀਨ ਨੇ ਪਿਛਲੇ ਦੋ ਹਫਤਿਆਂ ਤੋਂ ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਮੈਡੀਕਲ ਸਟਾਫ ਨਾਲ ਲੰਬੀ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। CA ਦਾ ਮੰਨਣਾ ਹੈ ਕਿ ਹਾਲਾਂਕਿ ਸਰਜਰੀ ਤੋਂ ਬਾਅਦ ਵਾਪਸੀ ਅਤੇ ਪੂਰੀ ਰਿਕਵਰੀ ਖਿਡਾਰੀ ‘ਤੇ ਨਿਰਭਰ ਕਰਦੀ ਹੈ ਅਤੇ ਇਸ ‘ਚ 9 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ, ਹਾਲਾਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਗ੍ਰੀਨ 6 ਮਹੀਨਿਆਂ ‘ਚ ਵਾਪਸੀ ਕਰ ਸਕਦੇ ਹਨ।