ਕੁਲ੍ਹੜ ਪੀਜ਼ਾ ਕਪਲ ਦੇ ਸਹਿਜ ਅਰੋੜਾ ‘ਸ੍ਰੀ ਅਕਾਲ ਤਖਤ ਸਾਹਿਬ’ ਹੋਣਗੇ ਪੇਸ਼

0
52

ਜਲੰਧਰ: ਕੁਲ੍ਹੜ ਪੀਜ਼ਾ ਕਪਲ (The Kulhar Pizza Couple) ਦੇ ਸਹਿਜ ਅਰੋੜਾ ਨੇ ਐਲਾਨ ਕੀਤਾ ਹੈ ਕਿ ਉਹ ‘ਸ੍ਰੀ ਅਕਾਲ ਤਖਤ ਸਾਹਿਬ’ (Sri Akal Takht Sahib) ’ਤੇ ਪੇਸ਼ ਹੋਵੇਗਾ। ਦਰਅਸਲ ਕੁਝ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਸਹਿਜ ਅਰੋੜਾ ਨੂੰ ਆਖਿਆ ਸੀ ਕਿ ਉਹ ਦਸਤਾਰ ਬੰਨ ਕੇ ਪਾਈਆਂ ਆਪਣੀਆਂ ਵੀਡੀਓਜ਼ ਨੂੰ ਤਿੰਨ ਦਿਨਾਂ ਵਿਚ ਡਲੀਟ ਕਰੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ।

ਹੁਣ ਇਸ ਜੋੜੇ ਨੇ ਇਕ ਵੀਡੀਓ ਪਾਈ ਹੈ ਜਿਸ ਵਿਚ ਸਹਿਜ ਅਰੋੜਾ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਹ ‘ਸ੍ਰੀ ਅਕਾਲ ਤਖਤ ਸਾਹਿਬ’ ’ਤੇ ਪੇਸ਼ ਹੋਕੇ ਅਰਜ਼ੀ ਦੇਵੇਗਾ ਤੇ ਪੁੱਛੇਗਾ ਕਿ ਕੀ ਉਹ ਦਸਤਾਰ ਧਾਰਨ ਕਰ ਸਕਦਾ ਹੈ? ਇਸਦਾ ਨਿਬੇੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਕੀਤਾ ਜਾ ਸਕਦਾ ਹੈ। ਜੋੜੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਲਈ ਵੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here