ਬਾਬਾ ਸਿੱਦੀਕੀ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਸ਼ੂਟਿੰਗ ਛੱਡ ਕੇ ਲੀਲਾਵਤੀ ਹਸਪਤਾਲ ਪਹੁੰਚੇ ਸਲਮਾਨ ਖਾਨ

0
50

ਮੁੰਬਈ : ਮਹਾਰਾਸ਼ਟਰ ਦੇ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ  (Former Minister Baba Siddiqui) ਦੀ ਬੀਤੀ ਸ਼ਾਮ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਬਾਂਦਰਾ ਵਿੱਚ ਆਪਣੇ ਬੇਟੇ ਦੇ ਦਫ਼ਤਰ ਦੇ ਬਾਹਰ ਸੀ ਜਦੋਂ ਗੋਲੀਆਂ ਚੱਲੀਆਂ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਾਬਾ ਸਿੱਦੀਕੀ ਨੂੰ ਤੁਰੰਤ ਮੁੰਬਈ ਦੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਦੀ ਮੌਤ ਨਾਲ ਸਿਰਫ ਰਾਜਨੀਤੀ ਵਿੱਚ ਹੀ ਨਹੀਂ, ਬਲਕਿ ਫਿਲਮ ਇੰਡਸਟਰੀ ਵਿੱਚ ਵੀ ਸੰਨਾਟਾ ਛਾ ਗਿਆ ਹੈ, ਉਨ੍ਹਾਂ ਦੁਆਰਾ ਆਯੋਜਿਤ ਕੀਤੀਆਂ ਗਈਆਂ ਮਸ਼ਹੂਰ ਇਫਤਾਰ ਪਾਰਟੀਆਂ ਨੇ ਹਮੇਸ਼ਾ ਚਰਚਾ ਵਿੱਚ ਰਿਹੰਦੀਆਂ ਸੀ, ਜਿਵੇਂ ਹੀ ਅਦਾਕਾਰ ਸਲਮਾਨ ਖਾਨ (Actor Salman Khan) ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਬਿੱਗ ਬੌਂਸ ਦੀ ਸ਼ੂਟਿੰਗ ਰੱਦ ਕਰ ਦਿੱਤੀ ਅਤੇ ਲੀਲਾਵਤੀ ਹਸਪਤਾਲ ਪਹੁੰਚ ਗਏ।

ਫਿਲਹਾਲ ਇਸ ਕਤਲ ਨੂੰ ਕਿਸ ਨੇ ਅਤੇ ਕਿਉਂ ਅੰਜਾਮ ਦਿੱਤਾ ਹੈ, ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਪਰ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਕਤਲ ‘ਚ ਬਿਸ਼ਨੋਈ ਗੈਂਗ ਦਾ ਹੱਥ ਹੋ ਸਕਦਾ ਹੈ। ਬਾਬ ਸਿੱਦੀਕੀ ਸਲਮਾਨ ਖਾਨ ਦੇ ਬਹੁਤ ਕਰੀਬ ਸਨ, ਇਸ ਲਈ ਸੰਭਵ ਹੈ ਕਿ ਅਦਾਕਾਰ ਨੂੰ ਸੰਦੇਸ਼ ਦੇਣ ਲਈ ਉਨ੍ਹਾਂ ਦੇ ਕਰੀਬੀ ਦੀ ਹੱਤਿਆ ਕੀਤੀ ਗਈ ਹੈ।

LEAVE A REPLY

Please enter your comment!
Please enter your name here