ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (The Board of Control for Cricket in India) (ਬੀ.ਸੀ.ਸੀ.ਆਈ.) ਨੇ ਬੀਤੀ ਰਾਤ ਨਿਊਜ਼ੀਲੈਂਡ ਨਾਲ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਰੋਹਿਤ ਸ਼ਰਮਾ ਦੀ ਅਗਵਾਈ ‘ਚ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।
ਭਾਰਤੀ ਟੀਮ ਦੀ ਘੋਸ਼ਣਾ ਦੇ ਨਾਲ, ਬੀ.ਸੀ.ਸੀ.ਆਈ ਨੇ ਜਸਪ੍ਰੀਤ ਬੁਮਰਾਹ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਹੈ ਅਤੇ ਚਾਰ ਹੋਰ ਖਿਡਾਰੀਆਂ ਨਿਤੀਸ਼ ਕੁਮਾਰ ਰੈਡੀ, ਹਰਸ਼ਿਤ ਰਾਣਾ, ਮਯੰਕ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ ਨੂੰ ਯਾਤਰਾ ਭੰਡਾਰ ਵਜੋਂ ਭਾਰਤੀ ਟੀਮ ਦੇ ਨਾਲ ਰੱਖਿਆ ਗਿਆ ਹੈ। ਵਿਰਾਟ ਕੋਹਲੀ, ਕੇਐੱਲ ਰਾਹੁਲ ਅਤੇ ਸਰਫਰਾਜ਼ ਖਾਨ ਦੇ ਨਾਲ-ਨਾਲ ਆਕਾਸ਼ ਦੀਪ ਨੂੰ ਵੀ ਟੀਮ ‘ਚ ਮੌਕਾ ਮਿਲਿਆ ਹੈ।
ਟੈਸਟ ਸੀਰੀਜ਼ ਦਾ ਪਹਿਲਾ ਮੈਚ 16 ਅਕਤੂਬਰ ਤੋਂ ਬੈਂਗਲੁਰੂ ‘ਚ ਸ਼ੁਰੂ ਹੋਵੇਗਾ, ਦੂਜਾ ਮੈਚ 24 ਅਕਤੂਬਰ ਨੂੰ ਪੁਣੇ ‘ਚ ਖੇਡਿਆ ਜਾਵੇਗਾ। ਸੀਰੀਜ਼ ਦਾ ਤੀਜਾ ਮੈਚ 1 ਨਵੰਬਰ ਨੂੰ ਮੁੰਬਈ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਲਈ ਇਹ ਸੀਰੀਜ਼ ਕਾਫੀ ਅਹਿਮ ਹੋਣ ਵਾਲੀ ਹੈ। ਕਿਉਂਕਿ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਹੈ ਅਤੇ ਉਹ ਆਪਣਾ ਸਥਾਨ ਬਰਕਰਾਰ ਰੱਖਣਾ ਚਾਹੇਗੀ।
ਨਿਊਜ਼ੀਲੈਂਡ ਨਾਲ ਟੈਸਟ ਸੀਰੀਜ਼ ਲਈ ਭਾਰਤੀ ਟੀਮ:- ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟ ਕੀਪਰ), ਧਰੁਵ ਜੁਰੇਲ (ਵਿਕਟ ਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ।