Home ਦੇਸ਼ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਮੰਦਰਾਂ ‘ਚੋਂ ਸ਼ਿਰਡੀ ਸਾਈਂ ਬਾਬਾ ਦੀਆਂ ਮੂਰਤੀਆਂ...

ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਮੰਦਰਾਂ ‘ਚੋਂ ਸ਼ਿਰਡੀ ਸਾਈਂ ਬਾਬਾ ਦੀਆਂ ਮੂਰਤੀਆਂ ਹਟਾਉਣ ਨੂੰ ਲੈ ਕੇ ਖੜ੍ਹਾ ਹੋਇਆ ਵੱਡਾ ਵਿਵਾਦ

0

ਵਾਰਾਣਸੀ: ਹਾਲ ਹੀ ‘ਚ ਸ਼ਿਰਡੀ ਸਾਈਂ ਬਾਬਾ (Shirdi Sai Baba) ਦੀਆਂ ਮੂਰਤੀਆਂ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਮੰਦਰਾਂ ‘ਚੋਂ ਹਟਾਉਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਹੁਣ ਤੱਕ 14 ਮੰਦਰਾਂ ਤੋਂ ਸਾਈਂ ਬਾਬਾ ਦੀਆਂ ਮੂਰਤੀਆਂ ਹਟਾ ਦਿੱਤੀਆਂ ਗਈਆਂ ਹਨ, ਜਿਸ ਵਿੱਚ ਸ਼੍ਰੀ ਵੱਡਾ ਗਣੇਸ਼ ਮੰਦਰ ਵੀ ਸ਼ਾਮਲ ਹੈ। ਹਿੰਦੂ ਸੰਗਠਨਾਂ ਦਾ ਦਾਅਵਾ ਹੈ ਕਿ ਸਾਈਂ ਬਾਬਾ ਦਾ ਸਨਾਤਨ ਧਰਮ ਨਾਲ ਕੋਈ ਸਬੰਧ ਨਹੀਂ ਹੈ, ਕਿਉਂਕਿ ਉਹ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਨ। ਇਸੇ ਆਧਾਰ ‘ਤੇ ਮੰਦਰਾਂ ‘ਚ ਉਨ੍ਹਾਂ ਦੀਆਂ ਮੂਰਤੀਆਂ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਕੀ ਹੈ ਵਿਵਾਦ?

ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਸਾਈਂ ਬਾਬਾ ਦੀ ਪੂਜਾ ਦੇ ਖ਼ਿਲਾਫ਼ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ ਪਰ ਮੰਦਰਾਂ ‘ਚ ਉਨ੍ਹਾਂ ਦੀ ਮੂਰਤੀ ਨਹੀਂ ਲਗਾਈ ਜਾ ਸਕਦੀ। ਸੰਗਠਨਾਂ ਦਾ ਤਰਕ ਹੈ ਕਿ ਮੰਦਰਾਂ ਵਿਚ ਸੂਰਜ, ਵਿਸ਼ਨੂੰ, ਸ਼ਿਵ, ਸ਼ਕਤੀ ਅਤੇ ਗਣਪਤੀ ਵਰਗੇ ਸਨਾਤਨ ਧਰਮ ਦੇ ਦੇਵਤਿਆਂ ਦੀਆਂ ਮੂਰਤੀਆਂ ਹੀ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਾਈਂ ਬਾਬਾ ਨੂੰ ਮਨੁੱਖ ਮੰਨਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਮੰਦਰਾਂ ਵਿੱਚ ਮਰੇ ਹੋਏ ਵਿਅਕਤੀ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ।

ਕੌਣ ਚਲਾ ਰਿਹਾ ਹੈ ਇਹ ਮੁਹਿੰਮ ?

ਇਹ ਮੁਹਿੰਮ ‘ਸਨਾਤਨ ਰਕਸ਼ਾ ਦਲ’ ਦੇ ਅਜੈ ਸ਼ਰਮਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਈਂ ਬਾਬਾ ਦਾ ਅਸਲੀ ਨਾਂ ‘ਚੰਦ ਮੀਆਂ’ ਸੀ ਅਤੇ ਉਹ ਮੁਸਲਮਾਨ ਸਨ। ਉਨ੍ਹਾਂ ਦਾ ਤਰਕ ਹੈ ਕਿ ਸਾਈਂ ਬਾਬਾ ਦਾ ਸਨਾਤਨ ਧਰਮ ਨਾਲ ਕੋਈ ਸਬੰਧ ਨਹੀਂ ਹੈ, ਇਸ ਲਈ ਉਨ੍ਹਾਂ ਦੀਆਂ ਮੂਰਤੀਆਂ ਮੰਦਰਾਂ ਵਿੱਚ ਨਹੀਂ ਹੋਣੀਆਂ ਚਾਹੀਦੀਆਂ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਈਂ ਬਾਬਾ ਦੀਆਂ ਮੂਰਤੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਸਾਈਂ ਬਾਬਾ ਦੀ ਪੂਜਾ ਅਤੇ ਮੂਰਤੀਆਂ ਨੂੰ ਲੈ ਕੇ ਕਈ ਵਾਰ ਵਿਵਾਦ ਹੋ ਚੁੱਕੇ ਹਨ। ਕੁਝ ਪ੍ਰਮੁੱਖ ਧਾਰਮਿਕ ਆਗੂਆਂ ਨੇ ਵੀ ਸਾਈਂ ਬਾਬਾ ਦੀ ਮੂਰਤੀ ਸਥਾਪਤ ਕਰਨ ਦਾ ਵਿਰੋਧ ਕੀਤਾ ਹੈ, ਜਿਸ ਨਾਲ ਇਹ ਮਾਮਲਾ ਹੋਰ ਡੂੰਘਾ ਹੋ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version