Home Sport ਭਾਰਤ ‘ਤੇ ਬੰਗਲਾਦੇਸ਼ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੇ ਖੇਡ...

ਭਾਰਤ ‘ਤੇ ਬੰਗਲਾਦੇਸ਼ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੇ ਖੇਡ ‘ਚ ਗਿੱਲੀ ਆਊਟਫੀਲਡ ਕਾਰਨ ਹੋਈ ਦੇਰੀ

0

ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ (India and Bangladesh) ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਦਾ ਖੇਡ ਲਗਾਤਾਰ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਸਵੇਰੇ ਹਲਕੇ ਮੀਂਹ ਤੋਂ ਬਾਅਦ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਗ੍ਰੀਨ ਪਾਰਕ ਸਟੇਡੀਅਮ ‘ਚ ਦੂਜੇ ਦਿਨ ਕੋਈ ਖੇਡ ਨਹੀਂ ਹੋ ਸਕੀ। 11:15 ਦੇ ਆਸਪਾਸ ਮੀਂਹ ਰੁਕਣ ‘ਤੇ ਗਰਾਊਂਡਸਮੈਨ ਨੇ ਤਿੰਨ ਸੁਪਰ ਸੋਪਰ ਤਾਇਨਾਤ ਕੀਤੇ। ਰੋਸ਼ਨੀ ਵੀ ਸਾਫ਼ ਨਹੀਂ ਸੀ ਇਸ ਲਈ ਖੇਡ ਨੂੰ ਅਧਿਕਾਰਤ ਤੌਰ ‘ਤੇ ਦੁਪਹਿਰ 2:15 ਵਜੇ ਰੱਦ ਕਰਨਾ ਪਿਆ।

ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਅਜਿਹੇ ‘ਚ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸਨ ਜਦੋਂ ਮੀਂਹ ਕਾਰਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ ਸਨ। ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ ਸੀ ਜਦਕਿ ਰਵੀਚੰਦਰਨ ਅਸ਼ਵਿਨ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦੇ ਵਿਕਟ ਲਏ ਸੀ। ਭਾਰਤ ਨੇ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1.0 ਨਾਲ ਅੱਗੇ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਾਨਪੁਰ ਦੇ ਗ੍ਰੀਨਪਾਰਕ ਸਟੇਡੀਅਮ ‘ਚ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। ਮੀਂਹ ਅਤੇ ਖ਼ਰਾਬ ਮੌਸਮ ਕਾਰਨ ਮੈਚ ਤੈਅ ਸਮੇਂ ਤੋਂ ਕਰੀਬ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਗ੍ਰੀਨਪਾਰਕ ਮੈਦਾਨ ਵਿੱਚ ਬੀਤੀ ਰਾਤ ਮੀਂਹ ਕਾਰਨ ਗਿੱਲੇ ਹੋਏ ਆਊਟਫੀਲਡ ਨੂੰ ਸੁਕਾਉਣ ਲਈ ਗਰਾਊਂਡ ਸਟਾਫ ਨੇ ਸਖ਼ਤ ਮਿਹਨਤ ਕੀਤੀ। ਮੈਦਾਨੀ ਅੰਪਾਇਰ ਨੇ 9:30 ਵਜੇ ਫੀਲਡ ਦਾ ਨਿਰੀਖਣ ਕੀਤਾ ਅਤੇ 10:00 ਵਜੇ ਟਾਸ ਦਾ ਐਲਾਨ ਕੀਤਾ। ਮੈਚ 10:30 ਵਜੇ ਸ਼ੁਰੂ ਹੋਇਆ। ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ ਪਹਿਲਾ ਟੈਸਟ ਜਿੱਤ ਕੇ ਅਜੇਤੂ ਬੜ੍ਹਤ ਲੈ ਚੁੱਕੇ ਭਾਰਤ ਨੇ ਦੂਜੇ ਟੈਸਟ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਉਥੇ ਮੌਜੂਦ ਪਿੱਚ ਵਿੱਚ ਨਮੀ ਦਾ ਫਾਇਦਾ ਉਠਾਉਣ ਲਈ ਚੇਨਈ ਟੈਸਟ ਵਾਂਗ 3 ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ ‘ਤੇ ਉਤਰਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version