ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੀ ਪਤਨੀ ਦਾ ਹੋਇਆ ਦੇਹਾਂਤ

0
93

ਮੁੰਬਈ : ਹਾਲ ਹੀ ਵਿੱਚ ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ  (Singer Pandit Jasraj) ਦੀ ਪਤਨੀ ਅਤੇ ਮਸ਼ਹੂਰ ਫਿਲਮੀ ਹਸਤੀ ਵੀ. ਸ਼ਾਂਤਾਰਾਮ ਦੀ ਬੇਟੀ ਮਧੁਰਾ ਜਸਰਾਜ (Madhura Jasraj) ਨਹੀਂ ਰਹੇ। ਉਨ੍ਹਾਂ ਦੀ 25 ਸਤੰਬਰ ਦੇ ਤੜਕੇ ਘਰ ਵਿੱਚ ਹੀ ਉਮਰ ਸੰਬੰਧੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ।

ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਸ਼ਿਵ-ਕਰਨ ਬਿਲਡਿੰਗ, ਫਿਸ਼ਰੀਜ਼ ਯੂਨੀਵਰਸਿਟੀ ਰੋਡ, ਯਾਰੀ ਰੋਡ, ਅੰਧੇਰੀ (ਪੱਛਮੀ) ਤੋਂ ਬਾਅਦ ਦੁਪਹਿਰ 3:30-4 ਵਜੇ ਦੇ ਵਿਚਕਾਰ ਰਵਾਨਾ ਹੋਣਗੇ ਅਤੇ ਅੰਤਿਮ ਸੰਸਕਾਰ 25 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 4-4:30 ਦਰਮਿਆਨ ਓਸ਼ੀਵਾੜਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਇੱਕ ਲੇਖਕ, ਫ਼ਿਲਮ ਨਿਰਮਾਤਾ ਅਤੇ ਕੋਰੀਓਗ੍ਰਾਫਰ ਵਜੋਂ ਸਰਗਰਮ ਮਧੁਰਾ ਨੇ ਆਪਣੇ ਪਤੀ ਨੂੰ ਸ਼ਰਧਾਂਜਲੀ ਵਜੋਂ 2009 ਵਿੱਚ ‘ਸੰਗੀਤ ਮਾਰਤੰਡ ਪੰਡਿਤ ਜਸਰਾਜ’ ਨਾਂ ਦੀ ਇੱਕ ਦਸਤਾਵੇਜ਼ੀ ਬਣਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿਤਾ ਵੀ. ਸ਼ਾਂਤਾਰਾਮ ਦੀ ਜੀਵਨੀ ਅਤੇ ਹੋਰ ਕਈ ਨਾਵਲ ਵੀ ਲਿਖੇ ਸਨ।

ਤੁਹਾਨੂੰ ਦੱਸ ਦੇਈਏ ਕਿ ਮਧੁਰਾ ਜਸਰਾਜ ਤੋਂ ਪਹਿਲਾਂ ਪੰਡਿਤ ਜਸਰਾਜ ਦੀ ਅਗਸਤ 2020 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 90 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਜਸਰਾਜ ਇੱਕ ਸ਼ਾਸਤਰੀ ਗਾਇਕ ਸੀ ਜਿਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਸਰਾਜ ਅਤੇ ਮਧੁਰਾ ਪੰਡਿਤ ਦੀ ਬੇਟੀ ਦੁਰਗਾ ਇੱਕ ਸੰਗੀਤਕਾਰ ਅਤੇ ਅਦਾਕਾਰਾ ਹੈ। ਉਨ੍ਹਾਂ ਦਾ ਪੁੱਤਰ ਸ਼ਾਰੰਗ ਦੇਵ ਇੱਕ ਸੰਗੀਤ ਨਿਰਦੇਸ਼ਕ ਹੈ।

LEAVE A REPLY

Please enter your comment!
Please enter your name here