ਪੰਜਾਬ : ਦੇਸ਼ ਭਰ ‘ਚ ਤਿਉਹਾਰਾਂ ਦਾ ਸਭ ਤੋਂ ਵੱਡਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਗਲੇ ਮਹੀਨੇ ਦੀਵਾਲੀ-ਦੁਸਹਿਰੇ ਸਮੇਤ ਕਈ ਅਹਿਮ ਤਿਉਹਾਰ ਆ ਰਹੇ ਹਨ। ਅਕਤੂਬਰ ਮਹੀਨੇ ਵਿੱਚ ਗਾਂਧੀ ਜਯੰਤੀ, ਦੁਸਹਿਰਾ, ਦੀਵਾਲੀ ਵਰਗੀਆਂ ਜਨਤਕ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਦਿਨਾਂ ‘ਚ ਸਕੂਲ, ਬੈਂਕ ਅਤੇ ਦਫ਼ਤਰ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਵੀ ਇਹ ਤਿਉਹਾਰ ਬਹੁਤ ਹੀ ਰੰਗੀਨ ਹੋਵੇਗਾ।
ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਹੋਵੇਗੀ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ। ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ‘ਚ ਸਕੂਲ, ਕਾਲਜ, ਬੈਂਕ ਆਦਿ 2 ਦਿਨ ਬੰਦ ਰਹਿਣਗੇ। ਇਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਦੇ ਮੌਕੇ ‘ਤੇ ਕਈ ਸੂਬਿਆਂ ‘ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸਹਿਰੇ ਅਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ਵਿੱਚ ਛੁੱਟੀ ਰਹੇਗੀ।
ਅਕਤੂਬਰ ਵਿੱਚ ਛੁੱਟੀਆਂ ਦੀ ਸੂਚੀ:
2 ਅਕਤੂਬਰ: ਗਾਂਧੀ ਜਯੰਤੀ
3 ਅਕਤੂਬਰ: ਨਵਰਾਤਰੀ ਸਥਾਪਨ ਅਤੇ ਮਹਾਰਾਜਾ ਅਗਰਸੇਨ ਜਯੰਤੀ
11 ਅਕਤੂਬਰ: ਦੁਰਗਾ ਅਸ਼ਟਮੀ
12 ਅਕਤੂਬਰ: ਵਿਜਯਾਦਸ਼ਮੀ/ਦੁਸਹਿਰਾ
31 ਅਕਤੂਬਰ: ਦੀਵਾਲੀ