ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ (Former India captain Sourav Ganguly) ਦਾ ਮੰਨਣਾ ਹੈ ਕਿ ਰਿਸ਼ਭ ਪੰਤ (Rishabh Pant) ਟੈਸਟ ਕ੍ਰਿਕਟ ‘ਚ ਆਲ-ਟਾਈਮ ਮਹਾਨ ਬਣਨ ਦੇ ਰਾਹ ‘ਤੇ ਹੈ ਪਰ ਉਨ੍ਹਾਂ ਨੂੰ ਛੋਟੇ ਫਾਰਮੈਟਾਂ ‘ਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਲੋੜ ਹੈ। ਦਸੰਬਰ 2022 ‘ਚ ਕਾਰ ਹਾਦਸੇ ‘ਚ ਜ਼ਖਮੀ ਹੋਣ ਤੋਂ ਬਾਅਦ ਪੰਤ ਨੂੰ ਐਤਵਾਰ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਪੰਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਵਾਪਸੀ ਕੀਤੀ ਸੀ ਅਤੇ ਉਨ੍ਹਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਗਾਂਗੁਲੀ ਨੇ ਕਿਹਾ, ‘ਮੈਂ ਪੰਤ ਨੂੰ ਭਾਰਤ ਦੇ ਸਰਵੋਤਮ ਟੈਸਟ ਬੱਲੇਬਾਜ਼ਾਂ ‘ਚੋਂ ਇਕ ਮੰਨਦਾ ਹਾਂ। ਟੈਸਟ ਕ੍ਰਿਕਟ ‘ਚ ਉਨ੍ਹਾਂ ਦੀ ਵਾਪਸੀ ਤੋਂ ਮੈਂ ਹੈਰਾਨ ਨਹੀਂ ਹਾਂ। ਉਹ ਭਾਰਤ ਲਈ ਟੈਸਟ ਕ੍ਰਿਕਟ ਖੇਡਦੇ ਰਿਹਣਗੇ।’ ਉਨ੍ਹਾਂ ਨੇ ਕਿਹਾ, ‘ਜੇਕਰ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦਾ ਰਿਹਾ ਤਾਂ ਉਹ ਟੈਸਟ ਕ੍ਰਿਕਟ ਦੇ ਸਰਬਕਾਲੀ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਹੋ ਜਾਵੇਗਾ। ਮੇਰਾ ਮੰਨਣਾ ਹੈ ਕਿ ਉਸ ਨੂੰ ਛੋਟੇ ਫਾਰਮੈਟਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਲੋੜ ਹੈ। ਉਹ ਪ੍ਰਤਿਭਾਸ਼ਾਲੀ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਜਲਦੀ ਹੀ ਅਜਿਹਾ ਕਰਨ ਵਿੱਚ ਸਫ਼ਲ ਹੋਣਗੇ।