ਫ਼ਿਰੋਜ਼ਪੁਰ: ਰੇਲਵੇ ਯਾਤਰੀਆਂ ਲਈ ਖੁਸ਼ਖ਼ਬਰੀ ਹੈ। ਦਰਅਸਲ, ਸ਼ਹੀਦ ਬਾਬਾ ਜੀਵਨ ਸਿੰਘ (Shaheed Baba Jeevan Singh) ਦੇ 363ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਜਾ ਰਹੀ ਸੰਗਤ ਦੀ ਸਹੂਲਤ ਲਈ ਰੇਲਵੇ ਵਿਭਾਗ (The Railway Department) ਅੰਮ੍ਰਿਤਸਰ ਤੋਂ ਪਟਨਾ ਵਿਚਕਾਰ ਵਿਸ਼ੇਸ਼ ਰੇਲ ਗੱਡੀ ਚਲਾਉਣ ਜਾ ਰਿਹਾ ਹੈ।
ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਰੇਲ ਗੱਡੀ ਨੰਬਰ 04669 ਅੰਮ੍ਰਿਤਸਰ ਸਟੇਸ਼ਨ ਤੋਂ 1 ਸਤੰਬਰ ਨੂੰ ਸਵੇਰੇ 9:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10 ਵਜੇ ਪਟਨਾ ਸਾਹਿਬ ਪਹੁੰਚੇਗੀ। ਉਥੋਂ ਵਾਪਸੀ ਲਈ 6 ਸਤੰਬਰ ਨੂੰ ਰੇਲ ਗੱਡੀ ਨੰਬਰ 04670 ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਰੇਲ ਗੱਡੀ ਦੋਵੇਂ ਦਿਸ਼ਾਵਾਂ ਵਿੱਚ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ ਲੁਧਿਆਣਾ, ਸਰਹਿੰਦ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਸੁਲਤਾਨਪੁਰ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ ਸਟੇਸ਼ਨਾਂ ‘ਤੇ ਰੁਕੇਗੀ।