ਲੁਧਿਆਣਾ : ਪੰਜਾਬ ‘ਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਨਾਲ ਵੱਡਾ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ (Ludhiana) ਵਿੱਚ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਦੇ ਪਲਟ ਜਾਣ ਕਾਰਨ ਇੱਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ।
ਦਰਅਸਲ ਲੁਧਿਆਣਾ ‘ਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਕਈ ਇਲਾਕਿਆਂ ‘ਚ ਪਾਣੀ ਜਮ੍ਹਾ ਹੋ ਗਿਆ, ਜਿਸ ਕਾਰਨ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਇਕ ਬੱਸ ਕੱਚੀ ਸੜਕ ‘ਤੇ ਚਿੱਕੜ ‘ਚ ਫਸ ਗਈ ਅਤੇ ਪਲਟ ਗਈ। ਹਾਦਸੇ ਦੇ ਕੁਝ ਹੀ ਪਲਾਂ ‘ਚ ਹਾਹਾਕਾਰ ਮੱਚ ਗਈ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਵਿੱਚ ਕਰੀਬ 25 ਬੱਚੇ ਸਵਾਰ ਸਨ।
ਮੌਕੇ ‘ਤੇ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਬੱਸ ਡਰਾਈਵਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਜਿਵੇਂ ਹੀ ਡਰਾਈਵਰ ਨੇ ਬੱਸ ਨੂੰ ਕੱਚੀ ਸੜਕ ‘ਤੇ ਮੋੜਿਆ ਤਾਂ ਬੱਸ ਚਿੱਕੜ ‘ਚ ਫਸ ਕੇ ਪਲਟ ਗਈ। ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਮਾਪਿਆਂ ਵੱਲੋਂ ਬੱਚਿਆਂ ਨੂੰ ਮੌਕੇ ’ਤੇ ਹੀ ਬਾਹਰ ਕੱਢਿਆ ਗਿਆ।