ਗੈਜੇਟ ਡੈਸਕ : ਟੈਲੀਗ੍ਰਾਮ ਦੇ ਸੀ.ਈ.ਓ ਪਾਵੇਲ ਦੁਰੋਵ (Telegram CEO Pavel Durov) ਨੂੰ ਪੈਰਿਸ ਪਹੁੰਚਦੇ ਹੀ ਪੁਲਿਸ ਨੇ ਫੜ ਲਿਆ। ਏ.ਐਫ.ਪੀ ਦੀ ਰਿਪੋਰਟ ਮੁਤਾਬਕ 39 ਸਾਲਾ ਅਰਬਪਤੀ ਨੂੰ ਟੈਲੀਗ੍ਰਾਮ ‘ਤੇ ਸੰਚਾਲਕਾਂ ਦੀ ਕਮੀ ਅਤੇ ਪੁਲਿਸ ਨਾਲ ਅਸਹਿਯੋਗ ਕਾਰਨ ਅਪਰਾਧ ਵਧਣ ਦਾ ਦੋਸ਼ ਸੀ। ਟੈਲੀਗ੍ਰਾਮ ਨੇ ਕਿਹਾ ਕਿ ਕੰਪਨੀ ਈ.ਯੂ ਦੇ ਕਾਨੂੰਨਾਂ ਦੀ ਪਾਲਣਾ ਕਰਦੀ ਹੈ ਅਤੇ ਸੀ.ਈ.ਓ ਦੁਰੋਵ ਦੇ ਲਈ ਕਿਹਾ ਕਿ ਉਨ੍ਹਾਂ ਦੇ ਕੋਲ ਛੁਪਾਉਣ ਲਈ ਕੁਝ ਨਹੀਂ’ ਹੈ।
ਟੈਲੀਗ੍ਰਾਮ ਦੇ ਅਧਿਕਾਰਤ ਖਾਤੇ ‘ਤੇ ਪੋਸਟ ਕੀਤਾ ਕਿ ‘ਇਹ ਕਹਿਣਾ ਬੇਤੁਕਾ ਹੈ ਕਿ ਪਲੇਟਫਾਰਮ ਜਾਂ ਇਸਦੇ ਮਾਲਕ ਉਸ ਪਲੇਟਫਾਰਮ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹਨ।’ ਆਓ ਜਾਣਦੇ ਹਾਂ ਪਾਵੇਲ ਦੁਰੋਵ ਦੀ ਗ੍ਰਿਫ਼ਤਾਰੀ ‘ਤੇ ਟੈਲੀਗ੍ਰਾਮ ਨੇ ਕੀ ਪੋਸਟ ਕੀਤਾ ਹੈ।
ਟੈਲੀਗ੍ਰਾਮ ਨੇ ਪੋਸਟ ਕੀਤਾ, ‘ਟੈਲੀਗ੍ਰਾਮ ਈ.ਯੂ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ, ਜਿਸ ਵਿੱਚ ਡਿਜੀਟਲ ਸਰਵਿਸਿਜ਼ ਐਕਟ ਵੀ ਸ਼ਾਮਲ ਹੈ। ਇਸਦਾ ਸੰਚਾਲਨ ਉਦਯੋਗ ਦੇ ਮਾਪਦੰਡਾਂ ਅਨੁਸਾਰ ਹੈ ਅਤੇ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਟੈਲੀਗ੍ਰਾਮ ਦੇ ਸੀ.ਈ.ਓ ਪਾਵੇਲ ਦੁਰੋਵ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਅਤੇ ਉਹ ਅਕਸਰ ਯੂਰਪ ਦੀ ਯਾਤਰਾ ਕਰਦੇ ਰਹਿੰਦੇ ਹਨ। ਇਹ ਕਹਿਣਾ ਬੇਤੁਕਾ ਹੈ ਕਿ ਕੋਈ ਪਲੇਟਫਾਰਮ ਜਾਂ ਉਸ ਦੇ ਮਾਲਕ ਉਸ ਪਲੇਟਫਾਰਮ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹਨ। ਦੁਨੀਆ ਭਰ ਦੇ ਲੱਖਾਂ ਲੋਕ ਸੰਚਾਰ ਲਈ ਅਤੇ ਮਹੱਤਵਪੂਰਨ ਜਾਣਕਾਰੀ ਦੇ ਸਰੋਤ ਵਜੋਂ ਟੈਲੀਗ੍ਰਾਮ ਦੀ ਵਰਤੋਂ ਕਰਦੇ ਹਨ। ਅਸੀਂ ਇਸ ਸਥਿਤੀ ਦੇ ਜਲਦੀ ਹੱਲ ਹੋਣ ਦੀ ਉਡੀਕ ਕਰ ਰਹੇ ਹਾਂ। ਟੈਲੀਗ੍ਰਾਮ ਤੁਹਾਡੇ ਨਾਲ ਹੈ।
ਕੀ ਹਨ ਦੋਸ਼?
ਦੁਰੋਵ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਪਲੇਟਫਾਰਮ ‘ਤੇ ਅਪਰਾਧ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੀ ਜਾਂਚ ਚੱਲ ਰਹੀ ਹੈ ਕਿਉਂਕਿ ਟੈਲੀਗ੍ਰਾਮ ‘ਤੇ ਸੰਚਾਲਕਾਂ ਦੀ ਘੱਟ ਗਿਣਤੀ ਅਤੇ ਪੁਲਿਸ ਨੂੰ ਸਹਿਯੋਗ ਨਾ ਦੇਣ ਕਾਰਨ ਬਹੁਤ ਸਾਰੇ ਅਪਰਾਧ ਹੋ ਰਹੇ ਸਨ। ਇੱਕ ਸਾਈਬਰ ਸੁਰੱਖਿਆ ਜੈਂਡਰਮੇਰੀ ਯੂਨਿਟ ਅਤੇ ਫਰਾਂਸ ਦੀ ਰਾਸ਼ਟਰੀ ਧੋਖਾਧੜੀ ਵਿਰੋਧੀ ਪੁਲਿਸ ਯੂਨਿਟ ਜਾਂਚ ਦੀ ਅਗਵਾਈ ਕਰ ਰਹੇ ਹਨ। ਇਹ ਵੀ ਇਲਜ਼ਾਮ ਹਨ ਕਿ ਐਪ ਦੀ ਵਰਤੋਂ ਨਿਓ-ਨਾਜ਼ੀ, ਪੀਡੋਫਿਲਿਕ, ਸਾਜ਼ਿਸ਼ਕਾਰੀ ਅਤੇ ਅੱਤਵਾਦੀ ਸਮੱਗਰੀ ਫੈਲਾਉਣ ਲਈ ਕੀਤੀ ਜਾ ਰਹੀ ਹੈ।