ਜੈਤੋ : ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ (Lunar eclipse) 18 ਸਤੰਬਰ ਨੂੰ ਲੱਗੇਗਾ। ਇਹ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ। ਇਹ ਜਾਣਕਾਰੀ ਪ੍ਰਸਿੱਧ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਰ (Pandit Kalyan Swarup Shastri Vidyalankar) ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਚੰਦਰ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸਵੇਰੇ 7.43 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 8.46 ਵਜੇ ਸਮਾਪਤ ਹੋਵੇਗਾ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਇਹ ਗ੍ਰਹਿਣ ਯੂਰਪ, ਆਸਟ੍ਰੇਲੀਆ, ਅਫਰੀਕਾ, ਪ੍ਰਸ਼ਾਂਤ, ਅਟਲਾਂਟਿਕ ਅਤੇ ਉੱਤਰ-ਪੱਛਮੀ ਅਮਰੀਕਾ ਆਦਿ ਦੇਸ਼ਾਂ ਵਿੱਚ ਦਿਖਾਈ ਦੇਵੇਗਾ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਇਹ ਗ੍ਰਹਿਣ ਭਾਰਤ ਵਿਚ ਨਜ਼ਰ ਨਹੀਂ ਆਵੇਗਾ, ਇਸ ਲਈ ਨਾ ਤਾਂ ਇਸ ਦਾ ਕੋਈ ਧਾਰਮਿਕ ਮਹੱਤਵ ਹੋਵੇਗਾ ਅਤੇ ਨਾ ਹੀ ਇਸ ਦਾ ਸੁਤਕ ਸਮਾਂ ਲਾਗੂ ਹੋਵੇਗਾ।