ਫਿਲਮ ‘ਸਤ੍ਰੀ 2’ ਨੇ ਭਾਰਤੀ ਬਾਜ਼ਾਰ ‘ਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਤੀ ਕਮਾਈ

0
80

ਮੁੰਬਈ : ਬਾਲੀਵੁੱਡ ਸਟਾਰ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ (Rajkumar Rao and Shraddha Kapoor) ਦੀ ਫਿਲਮ ‘ਸਤ੍ਰੀ 2’ (Movie ‘Stree 2’) ਨੇ ਭਾਰਤੀ ਬਾਜ਼ਾਰ ‘ਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਦਰਸ਼ਕਾਂ ਨੂੰ ਦੱਸ ਦੇਈਏ ਕਿ ਫਿਲਮ ‘ਸਤ੍ਰੀ 2’ ਸਾਲ 2018 ‘ਚ ਰਿਲੀਜ਼ ਹੋਈ ਸੁਪਰਹਿੱਟ ਫਿਲਮ ‘ਸਤ੍ਰੀ’ ਦਾ ਸੀਕਵਲ ਹੈ। ਫਿਲਮ ‘ਸਤ੍ਰੀ 2’ ‘ਚ ਸ਼ਰਧਾ ਕਪੂਰ, ਰਾਜ ਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ, ਤਮੰਨਾ ਭਾਟੀਆ, ਅਭਿਸ਼ੇਕ ਬੈਨਰਜੀ ਵਰਗੇ ਕਲਾਕਾਰ ਹਨ। ਅਮਰ ਕੌਸ਼ਿਕ ਦੇ ਨਿਰਦੇਸ਼ਨ ‘ਚ ਬਣੀ ਫਿਲਮ ਸਤ੍ਰੀ 2 ਬਾਕਸ ਆਫਿਸ ‘ਤੇ ਸਫ਼ਲ ਹੋ ਰਹੀ ਹੈ।

ਫਿਲਮ ਸਤ੍ਰੀ 2 ਨੇ ਆਪਣੇ ਪਹਿਲੇ ਹਫਤੇ ਵਿੱਚ ਕਈ ਵੱਡੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸੈਕਨਲਿਕ ਦੀ ਇੱਕ ਰਿਪੋਰਟ ਦੇ ਅਨੁਸਾਰ, ਸਤ੍ਰੀ 2 ਨੇ 300 ਕਰੋੜ ਦੇ ਕਲੱਬ ਵਿੱਚ ਐਂਟਰੀ ਕਰ ਲਈ ਹੈ। ‘ਸਤ੍ਰੀ 2’ ਨੇ ਬਾਕਸ ਆਫਿਸ ‘ਤੇ 308 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਤ੍ਰੀ 2 ਜਲਦੀ ਹੀ ਭਾਰਤੀ ਬਾਜ਼ਾਰ ‘ਚ 400 ਕਰੋੜ ਰੁਪਏ ਕਮਾਏਗੀ। ‘ਸਤ੍ਰੀ 2’ ਦਿਨੇਸ਼ ਵਿਜਨ ਨੇ ਮੈਡੌਕ ਫਿਲਮਜ਼ ਅਤੇ ਜੀਓ ਸਟੂਡੀਓਜ਼ ਦੀ ਜੋਤੀ ਦੇਸ਼ਪਾਂਡੇ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ।

LEAVE A REPLY

Please enter your comment!
Please enter your name here