ਨੇਪਾਲ ‘ਚ ਭਾਰਤੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਦੀ ‘ਚ ਡਿੱਗਣ ਕਾਰਨ 14 ਦੀ ਹੋਈ ਮੌਤ

0
80

ਨੇਪਾਲ : ਨੇਪਾਲ ‘ਚ ਇਕ ਦਰਦਨਾਕ ਸੜਕ ਹਾਦਸਾ (A Tragic Road Accident) ਵਾਪਰਿਆ ਹੈ, ਜਿਸ ‘ਚ ਭਾਰਤੀ ਯਾਤਰੀਆਂ (Indian Passengers) ਨੂੰ ਲੈ ਕੇ ਜਾ ਰਹੀ ਇਕ ਬੱਸ ਨਦੀ ‘ਚ ਡਿੱਗ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਯਾਤਰੀ ਜ਼ਖਮੀ ਹੋ ਗਏ। ਬੱਸ ਅੱਜ ਯਾਨੀ ਸ਼ੁੱਕਰਵਾਰ ਨੂੰ ਨੇਪਾਲ ਦੇ ਤਨਹੁਨ ਜ਼ਿਲ੍ਹੇ ‘ਚ ਮਾਰਸਯਾਂਗਦੀ ਨਦੀ ‘ਚ ਡਿੱਗ ਗਈ।

ਜਾਣਕਾਰੀ ਅਨੁਸਾਰ ਬੱਸ ਨੰਬਰ ਯੂ.ਪੀ ਐਫ.ਟੀ 7623 ਦਰਿਆ ਵਿੱਚ ਡਿੱਗ ਕੇ ਨਦੀ ਦੇ ਕੰਢੇ ਜਾ ਡਿੱਗੀ ਹੈ। ਇਹ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ ਕਿ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਅਤੇ ਸਥਾਨਕ ਪ੍ਰਸ਼ਾਸਨ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿਲਾਸਾ ਅਤੇ ਸਹਾਇਤਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਡੀ.ਐਸ.ਪੀ. ਦੀਪ ਕੁਮਾਰ ਰਾਏ ਨੇ ਦੱਸਿਆ ਕਿ ਬੱਸ ਦਾ ਨੰਬਰ ਯੂ.ਪੀ ਐਫ.ਟੀ 7623 ਹੈ।

ਬੱਸ ਨੇਪਾਲ ਦੇ ਪੋਖਰਾ ਸ਼ਹਿਰ ਤੋਂ ਰਾਜਧਾਨੀ ਕਾਠਮੰਡੂ ਜਾ ਰਹੀ ਸੀ ਕਿ ਅਚਾਨਕ ਦਰਿਆ ਵਿੱਚ ਡਿੱਗ ਗਈ। ਹਾਦਸਾ ਸਵੇਰੇ ਕਰੀਬ 11:30 ਵਜੇ ਵਾਪਰਿਆ। ਰਾਹਗੀਰਾਂ ਨੇ ਬੱਸ ਨੂੰ ਨਦੀ ‘ਚ ਡਿੱਗਦੇ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਅਨਵੁਖੈਰੇਨੀ ਦੇ ਆਇਨਾ ਪਾਹੜਾ ਤੋਂ ਲੰਘ ਰਹੀ ਸੀ। ਬੱਸ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਧਰਮਸ਼ਾਲਾ ਬਾਜ਼ਾਰ ਦੀ ਰਹਿਣ ਵਾਲੀ ਸੌਰਭ ਕੇਸਰਵਾਨੀ ਦੀ ਪਤਨੀ ਸ਼ਾਲਿਨੀ ਕੇਸਰਵਾਨੀ ਦੇ ਨਾਂ ‘ਤੇ ਰਜਿਸਟਰਡ ਹੈ।

LEAVE A REPLY

Please enter your comment!
Please enter your name here