Thursday, September 12, 2024
Google search engine
Homeਹਰਿਆਣਾਵਿਧਾਇਕ ਕਿਰਨ ਚੌਧਰੀ ਨੇ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਨਾਮਜ਼ਦਗੀ...

ਵਿਧਾਇਕ ਕਿਰਨ ਚੌਧਰੀ ਨੇ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਨਾਮਜ਼ਦਗੀ ਕੀਤੀ ਦਾਖ਼ਲ

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀਲਾਲ (Former Chief Minister Bansilal) ਦੀ ਨੂੰਹ ਸਾਬਕਾ ਵਿਧਾਇਕ ਕਿਰਨ ਚੌਧਰੀ (Ex-MLA Kiran Chaudhary) ਨੇ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਨਾਇਬ ਸੈਣੀ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ, ਸਹਿ ਇੰਚਾਰਜ ਬਿਪਲਬ ਦੇਬ ਮੌਜੂਦ ਸਨ। ਕਿਰਨ ਚੌਧਰੀ ਨੂੰ 20 ਸਾਲ ਬਾਅਦ ਰਾਜ ਸਭਾ ਵਿੱਚ ਜਾਣ ਦਾ ਮੌਕਾ ਮਿਲਿਆ ਹੈ।

ਇਸ ਤੋਂ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਨੇ ਪ੍ਰੈੱਸ ਕਾਨਫਰੰਸ ਕੀਤੀ। ਸੀ.ਐਮ ਸੈਣੀ ਨੇ ਦੱਸਿਆ ਕਿ ਕਿਰਨ ਚੌਧਰੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਮੈਂ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਡੇ ਸਾਰੇ ਵਿਧਾਇਕ ਇੱਥੇ ਮੌਜੂਦ ਹਨ। ਹੋਰ ਵਿਧਾਇਕਾਂ ਨੇ ਵੀ ਕਿਰਨ ਚੌਧਰੀ ਦਾ ਸਮਰਥਨ ਕੀਤਾ। ਜੋਗੀਰਾਮ ਸਿਹਾਗ, ਅਨੂਪ ਧਾਨਕ, ਨਯਨਪਾਲ ਰਾਵਤ, ਰਾਮਨਿਵਾਸ ਸੂਰਜਖੇੜਾ, ਰਾਮਕੁਮਾਰ ਗੌਤਮ ਅਤੇ ਗੋਪਾਲ ਕਾਂਡਾ ਨੇ ਵੀ ਸਮਰਥਨ ਕੀਤਾ।

ਪਾਰਟੀ ਨੇ ਸਰਵ ਸੰਮਤੀ ਵਿੱਚ ਫ਼ੈਸਲਾ ਕੀਤਾ ਕਿ ਰਾਜ ਸਭਾ ਵਿੱਚ ਕਿਰਨ ਜਾਣਗੇ। ਨਾਇਬ ਸੈਣੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੀ ਆਪਣੀ ਰਾਜਨੀਤੀ ਹੈ, ਜਿੰਨੀ ਲੋੜ ਹੁੰਦੀ ਹੈ ਉਸ ਤੋਂ ਜਿਆਦਾ ਵਿਧਾਇਕਾਂ ਨੇ ਸਮਰਥਨ ਦਿੱਤਾ। ਕਿਰਨ ਚੌਧਰੀ ਕੋਲ ਲੰਬਾ ਤਜਰਬਾ ਹੈ। ਕਿਰਨ ਚੌਧਰੀ ਦਿੱਲੀ ਵਿੱਚ ਵਿਧਾਨ ਸਭਾ ਸਪੀਕਰ ਵੀ ਰਹਿ ਚੁੱਕੇ ਹਨ। ਉਹ ਹਰਿਆਣਾ ਦੇ ਮੁੱਦੇ ਰਾਜ ਸਭਾ ਵਿੱਚ ਪ੍ਰਮੁੱਖਤਾ ਨਾਲ ਚੁੱਕਣਗੇ। ਰਾਜ ਸਭਾ ਵਿੱਚ ਵੀ ਸਾਡੀ ਤਾਕਤ ਵਧੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ ਬੀਤੇ ਦਿਨ ਕਿਰਨ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਇਸ ਤੋਂ ਪਹਿਲਾਂ ਕਿਰਨ ਨੇ ਭਿਵਾਨੀ ਦੇ ਤੋਸ਼ਾਮ ਤੋਂ ਕਾਂਗਰਸ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਸਵੀਕਾਰ ਕਰ ਲਿਆ ਹੈ। ਕਿਰਨ ਚੌਧਰੀ ਨੇ ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਉਨ੍ਹਾਂ ਦੀ ਬੇਟੀ ਸ਼ਰੂਤੀ ਚੌਧਰੀ ਨੂੰ ਟਿਕਟ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਕਾਂਗਰਸ ਛੱਡ ਦਿੱਤੀ ਸੀ।

ਭਾਜਪਾ ‘ਚ ਸ਼ਾਮਲ ਹੋਣ ਤੋਂ ਦੋ ਮਹੀਨੇ ਬਾਅਦ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਹੈ। ਇਹ ਰਾਜ ਸਭਾ ਸੀਟ ਰੋਹਤਕ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਕਾਂਗਰਸ ਦੇ ਦੀਪੇਂਦਰ ਹੁੱਡਾ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਕਿਰਨ ਦੇ ਰਾਜ ਸਭਾ ਵਿੱਚ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਧੀ ਸ਼ਰੁਤੀ ਚੌਧਰੀ ਦੀ ਤੋਸ਼ਾਮ ਸੀਟ ਤੋਂ ਵਿਧਾਨ ਸਭਾ ਲਈ ਦਾਅਵੇਦਾਰੀ ਪੱਕੀ ਮੰਨੀ ਜਾ ਰਹੀ ਹੈ। ਰਾਜ ਸਭਾ ਸੀਟ ‘ਤੇ ਕਿਰਨ ਚੌਧਰੀ ਦੀ ਇਕਤਰਫਾ ਜਿੱਤ ਯਕੀਨੀ ਹੈ। ਕਾਂਗਰਸ ਨੇ ਇਹ ਕਹਿ ਕੇ ਉਮੀਦਵਾਰ ਖੜ੍ਹੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਵਿਧਾਨ ਸਭਾ ਵਿੱਚ ਲੋੜੀਂਦੇ ਵਿਧਾਇਕ ਨਹੀਂ ਹਨ।

ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਦਿੱਤੀ ਮਨਜ਼ੂਰੀ

ਕਿਰਨ ਚੌਧਰੀ ਦੇ ਨਾਂ ਨੂੰ ਲੈ ਕੇ ਬੀਤੇ ਦਿਨ ਚੰਡੀਗੜ੍ਹ ‘ਚ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਈ। ਜਿਸ ਵਿੱਚ ਉਨ੍ਹਾਂ ਦੇ ਨਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਜਦੋਂ ਕਿ ਕਿਰਨ ਚੌਧਰੀ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਵਿਧਾਇਕ ਦਾ ਅਹੁਦਾ ਛੱਡ ਦਿੱਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments