ਹਰਿਆਣਾ : ਪੈਰਿਸ ਤੋਂ ਵਾਪਸ ਆਉਣ ਤੋਂ ਬਾਅਦ ਹਰਿਆਣਾ ਦੀ ਲਾਡਲੀ ਬੇਟੀ ਵਿਨੇਸ਼ ਫੋਗਾਟ (Vinesh Phogat) ਨੂੰ ਹਰ ਪਾਸੇ ਤੋਂ ਪਿਆਰ ਮਿਲ ਰਿਹਾ ਹੈ। ਵਿਨੇਸ਼ ਪੈਰਿਸ ਓਲੰਪਿਕ ‘ਚ ਕੁਸ਼ਤੀ ਦੇ ਫਾਈਨਲ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਭਾਰਤ ਪਰਤੀ। ਇਸ ਦੌਰਾਨ ਉਨ੍ਹਾਂ ਦਾ ਨਵੀਂ ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ) ਤੱਕ ਕਈ ਥਾਵਾਂ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਸੋਮਵਾਰ ਯਾਨੀ ਅੱਜ ਰੱਖੜੀ ਦੇ ਮੌਕੇ ਵਿਨੇਸ਼ ਫੋਗਾਟ ਨੇ ਆਪਣੇ ਭਰਾ ਨੂੰ ਰੱਖੜੀ ਬੰਨ੍ਹੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ‘ਚ ਵਿਨੇਸ਼ ਅਤੇ ਉਨ੍ਹਾਂ ਦੇ ਭਰਾ ਵਿਚਾਲੇ ਕਾਫੀ ਚੰਗੀ ਬਾਂਡਿੰਗ ਸਾਫ ਨਜ਼ਰ ਆ ਰਹੀ ਸੀ। ਵੀਡੀਓ ‘ਚ ਵਿਨੇਸ਼ ਦਾ ਭਰਾ ਉਨ੍ਹਾਂ ਨੂੰ ਰੱਖੜੀ ਦੇ ਰਿਹਾ ਹੈ। ਜਿਸ ‘ਤੇ ਵਿਨੇਸ਼ ਹੱਸ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਵਿਨੇਸ਼ ਨੂੰ 500 ਰੁਪਏ ਦੇ ਨੋਟਾਂ ਦਾ ਬੰਡਲ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਵਿਨੇਸ਼ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, ‘ਮੈਂ ਲਗਭਗ 30 ਸਾਲ ਦੀ ਹਾਂ। ਪਿਛਲੇ ਸਾਲ ਮੇਰੇ ਭਰਾ ਨੇ ਮੈਨੂੰ 500 ਰੁਪਏ ਦਿੱਤੇ ਸਨ। ਉਸ ਤੋਂ ਬਾਅਦ ਨੋਟਾਂ ਦਾ ਇਹ ਬੰਡਲ… ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਸਿਰਫ਼ ਇੰਨਾ ਹੀ ਕਮਾਇਆ ਹੈ ਜੋ ਉਨ੍ਹਾਂ ਨੇ ਮੈਨੂੰ ਦਿੱਤਾ ਹੈ। ਇਹ ਕਹਿ ਕੇ ਵਿਨੇਸ਼ ਹੱਸਣ ਲੱਗ ਪਈ।