Google search engine
Homeਪੰਜਾਬਰੇਲ ਮੰਤਰਾਲੇ ਨੇ ਯਾਤਰੀਆਂ ਦੀ ਸਹੂਲਤ ਲਈ ਅਮਰਨਾਥ ਯਾਤਰਾ ਵਿਸ਼ੇਸ਼ ਰੇਲਗੱਡੀ ਚਲਾਉਣ...

ਰੇਲ ਮੰਤਰਾਲੇ ਨੇ ਯਾਤਰੀਆਂ ਦੀ ਸਹੂਲਤ ਲਈ ਅਮਰਨਾਥ ਯਾਤਰਾ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਕੀਤਾ ਫ਼ੈਸਲਾ

ਪੰਜਾਬ : ਰੇਲਵੇ ਯਾਤਰੀਆਂ ਲਈ ਖੁਸ਼ਖ਼ਬਰੀ ਹੈ। ਦਰਅਸਲ, ਰੇਲ ਮੰਤਰਾਲੇ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਜਬਲਪੁਰ ਜੰਕਸ਼ਨ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਅਮਰਨਾਥ ਯਾਤਰਾ ਵਿਸ਼ੇਸ਼ ਰੇਲਗੱਡੀ (Amarnath Yatra Special Train) ਚਲਾਉਣ ਦਾ ਫ਼ੈਸਲਾ ਕੀਤਾ ਹੈ।

ਸੂਤਰਾਂ ਮੁਤਾਬਕ ਟਰੇਨ ਨੰਬਰ 01707 ਜਬਲਪੁਰ ਜੰਕਸ਼ਨ ਤੋਂ ਹਰ ਸੋਮਵਾਰ 2 ਸਤੰਬਰ ਤੋਂ 28 ਅਕਤੂਬਰ ਤੱਕ ਚੱਲੇਗੀ ਅਤੇ ਟਰੇਨ ਨੰਬਰ 01708 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰ ਮੰਗਲਵਾਰ 3 ਸਤੰਬਰ ਤੋਂ 29 ਅਕਤੂਬਰ ਤੱਕ ਚੱਲੇਗੀ।

ਇਸ ਟਰੇਨ ਦੇ ਕਟਨੀ, ਮੁਦਵਾਰਾ, ਦਮੋਹ, ਸਾਗਰ, ਵੀਰਾਂਗਨਾ ਲਕਸ਼ਮੀਬਾਈ ਝਾਂਸੀ, ਗਵਾਲੀਅਰ ਜੰਕਸ਼ਨ, ਮੋਰੈਨਾ, ਆਗਰਾ ਕੈਂਟ, ਮਥੁਰਾ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਤੁਸ਼ਾਰ ਮਹਾਜਨ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ‘ਚ ਸਟਾਪੇਜ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments