ਕਰਨਾਟਕ : ਕਰਨਾਟਕ ਸਰਕਾਰ ਨੇ ਬੁੱਧਵਾਰ ਨੂੰ ਯਾਨੀ ਅੱਜ ਸਟੇਟ ਬੈਂਕ ਆਫ ਇੰਡੀਆ (State Bank of India) (SBI) ਅਤੇ ਪੰਜਾਬ ਨੈਸ਼ਨਲ ਬੈਂਕ (Punjab National Bank) (PNB) ਦੇ ਨਾਲ ਹਰ ਤਰ੍ਹਾਂ ਦੇ ਵਿੱਤੀ ਲੈਣ-ਦੇਣ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਅਹਿਮ ਫ਼ੈਸਲੇ ਤਹਿਤ ਸੂਬਾ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਬੈਂਕਾਂ ਵਿਚਲੇ ਆਪਣੇ ਖਾਤੇ ਬੰਦ ਕਰਨ ਅਤੇ ਆਪਣੀ ਸਾਰੀ ਜਮ੍ਹਾਂ ਰਕਮ ਕਢਵਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹੁਕਮਾਂ ਦੇ ਪਿੱਛੇ ਕਾਰਨ
ਸਰਕਾਰ ਦੇ ਹੁਕਮਾਂ ਅਨੁਸਾਰ, ਐਸ.ਬੀ.ਆਈ ਅਤੇ ਪੀ.ਐਨ.ਬੀ ਵਿੱਚ ਕਿਸੇ ਵੀ ਤਰ੍ਹਾਂ ਦੇ ਜਮ੍ਹਾਂ ਜਾਂ ਨਿਵੇਸ਼ ਨੂੰ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਫ਼ੈਸਲਾ ਵਿੱਤ ਵਿਭਾਗ ਦੇ ਸਕੱਤਰ ਜਾਫਰ ਨੇ ਜਾਰੀ ਕੀਤਾ ਹੈ ਅਤੇ ਇਸ ਦਾ ਕਾਰਨ ਇਨ੍ਹਾਂ ਬੈਂਕਾਂ ‘ਤੇ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਦੋਸ਼ ਹਨ। ਸਰਕਾਰ ਦਾ ਦੋਸ਼ ਹੈ ਕਿ ਕਈ ਵਾਰ ਚੇਤਾਵਨੀਆਂ ਦੇ ਬਾਵਜੂਦ ਇਨ੍ਹਾਂ ਬੈਂਕਾਂ ਨੇ ਦੁਰਵਰਤੋਂ ਰੋਕਣ ਲਈ ਕੋਈ ਕਾਰਗਰ ਕਦਮ ਨਹੀਂ ਚੁੱਕੇ, ਜਿਸ ਕਾਰਨ ਇਹ ਸਖ਼ਤ ਫ਼ੈਸਲਾ ਲਿਆ ਗਿਆ ਹੈ।
SBI ਅਤੇ PNB ਖਾਤੇ ਤੁਰੰਤ ਕਰੋ ਬੰਦ
ਸਾਰੇ ਰਾਜ ਵਿਭਾਗਾਂ, PSUs, ਕਾਰਪੋਰੇਸ਼ਨਾਂ, ਸਥਾਨਕ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਨੂੰ ਆਪਣੇ SBI ਅਤੇ PNB ਖਾਤੇ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਅਦਾਰਿਆਂ ਨੂੰ ਆਪਣੀ ਜਮ੍ਹਾਂ ਰਕਮ ਪੂਰੀ ਤਰ੍ਹਾਂ ਵਾਪਸ ਲੈਣੀ ਪਵੇਗੀ ਅਤੇ ਇਨ੍ਹਾਂ ਬੈਂਕਾਂ ਨਾਲ ਕੋਈ ਵਿੱਤੀ ਲੈਣ-ਦੇਣ ਨਹੀਂ ਕਰਨਾ ਪਵੇਗਾ।
ਇਹਨਾਂ ਬੈਂਕਾਂ ਦੇ ਨਾਲ ਸਬੰਧਾਂ ਵਿੱਚ ਮਹੱਤਵਪੂਰਨ ਤਬਦੀਲੀਆਂ
ਕਰਨਾਟਕ ਸਰਕਾਰ ਦਾ ਇਹ ਫ਼ੈਸਲਾ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਬੈਂਕਾਂ ਨਾਲ ਸਬੰਧਾਂ ‘ਚ ਅਹਿਮ ਬਦਲਾਅ ਲਿਆ ਸਕਦਾ ਹੈ। ਰਾਜ ਪ੍ਰਸ਼ਾਸਨ ਨੇ ਇਹ ਕਦਮ ਬੈਂਕਿੰਗ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਭਰੋਸਾ ਬਣਾਈ ਰੱਖਣ ਲਈ ਚੁੱਕਿਆ ਹੈ। ਇਹ ਫ਼ੈਸਲਾ ਬੈਂਕਿੰਗ ਖੇਤਰ ਵਿੱਚ ਖਾਸ ਕਰਕੇ ਸਰਕਾਰੀ ਪੈਸੇ ਦੇ ਪ੍ਰਬੰਧਨ ਅਤੇ ਸੁਰੱਖਿਆ ਦੇ ਸੰਦਰਭ ਵਿੱਚ ਵੀ ਚਰਚਾ ਦਾ ਇੱਕ ਵੱਡਾ ਵਿਸ਼ਾ ਬਣ ਸਕਦਾ ਹੈ।