Google search engine
Homeਸੰਸਾਰਕੋਲਕਾਤਾ ਘਟਨਾ ਨੂੰ ਲੈ ਕੇ ਬ੍ਰਿਟਿਸ਼ ਭਾਰਤੀ ਡਾਕਟਰਾਂ ਨੇ ਜਤਾਇਆ ਗੁੱਸਾ, ਵਿਰੋਧ...

ਕੋਲਕਾਤਾ ਘਟਨਾ ਨੂੰ ਲੈ ਕੇ ਬ੍ਰਿਟਿਸ਼ ਭਾਰਤੀ ਡਾਕਟਰਾਂ ਨੇ ਜਤਾਇਆ ਗੁੱਸਾ, ਵਿਰੋਧ ਪ੍ਰਦਰਸ਼ਨਾਂ ਨਾਲ ਪ੍ਰਗਟਾਈ ਇੱਕਮੁੱਠਤਾ

ਲੰਡਨ : ਕੋਲਕਾਤਾ ਘਟਨਾ (Kolkata Incident) ਨੂੰ ਲੈ ਕੇ ਬ੍ਰਿਟਿਸ਼ ਭਾਰਤੀ ਡਾਕਟਰਾਂ (British Indian Doctors) ਵਿੱਚ ਵੀ ਗੁੱਸਾ ਪਾਇਆ ਜਾ ਰਿਹਾ ਹੈ। ਬਰਤਾਨੀਆ ਵਿੱਚ ਭਾਰਤੀ ਮੂਲ ਦੀਆਂ ਮਹਿਲਾ ਡਾਕਟਰਾਂ ਨੇ ਕੋਲਕਾਤਾ ਵਿੱਚ ਇੱਕ ਮੈਡੀਕਲ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਡੂੰਘਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਭਾਰਤ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਇੱਕਮੁੱਠਤਾ ਪ੍ਰਗਟਾਈ ਹੈ। ਇਨ੍ਹਾਂ ‘ਚੋਂ ਕਈ ਮਹਿਲਾ ਡਾਕਟਰਾਂ ਨੇ ਭਾਰਤ ‘ਚ ਸਿੱਖਿਆ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਘਟਨਾ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਪੀੜਤਾ ਦੀ ਲਾਸ਼ ਮਿਲੀ, ਜਿਸ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੁੱਢਲੀ ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਸ ਘਟਨਾ ਨੇ ਰਾਜ ਭਰ ਅਤੇ ਹੋਰ ਥਾਵਾਂ ‘ਤੇ ਮੈਡੀਕਲ ਅਤੇ ਗੈਰ-ਮੈਡੀਕਲ ਭਾਈਚਾਰੇ ਦੁਆਰਾ ਵਿਆਪਕ ਵਿਰੋਧ ਪ੍ਰਦਰਸ਼ਨ ਕਰ ਦਿੱਤਾ। ਬ੍ਰਾਇਟਨ ਵਿੱਚ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ) ਦੀ ਇੱਕ ਜੇਰੀਏਟ੍ਰਿਸ਼ੀਅਨ ਡਾ: ਦੀਪਤੀ ਜੈਨ ਨੇ ਕਿਹਾ ਕਿ ਉਹ ਪਿਛਲੇ ਹਫ਼ਤੇ ਦੀ ਘਟਨਾ ਤੋਂ ਬਾਅਦ ਬਹੁਤ ਡਰੀ ਹੋਈ ਹੈ ਅਤੇ ਡਾਕਟਰੀ ਭਾਈਚਾਰੇ ਤੋਂ ਲਗਾਤਾਰ ਸੰਦੇਸ਼ ਮਿਲ ਰਹੇ ਹਨ।

ਉਨ੍ਹਾਂ ਨੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਮੈਡੀਕਲ ਗ੍ਰੈਜੂਏਟ ਵਜੋਂ ਪੜ੍ਹਾਈ ਕੀਤੀ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ, ‘ਅਸੀਂ 30 ਸਾਲ ਪਹਿਲਾਂ ਉਨ੍ਹਾਂ ਥਾਵਾਂ ‘ਤੇ ਨਿਡਰ ਹੋ ਕੇ ਕੰਮ ਕੀਤਾ ਹੈ ਜਦੋਂ ਡਾਕਟਰਾਂ ਦੀ ਚਿੱਟੀ ਵਰਦੀ ‘ਲਕਸ਼ਮਣ ਰੇਖਾ’ ਵਰਗੀ ਸੀ ਅਤੇ ਹਰ ਕੋਈ ਸਾਨੂੰ ‘ਡਾਕਟਰ ਦੀਦੀ’ ਕਹਿ ਕੇ ਬੁਲਾਇਆ ਕਰਦੇ ਸਨ। ਪਰ ਹੁਣ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਔਰਤਾਂ ਅਤੇ ਬੱਚੇ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।’ “ਇਸ ਘਟਨਾ ਨੇ ਯੂਕੇ ਵਿੱਚ ਭਾਰਤੀ ਮੂਲ ਦੀਆਂ ਮਹਿਲਾ ਡਾਕਟਰਾਂ ਵਿੱਚ ਵਿਆਪਕ ਰੋਸ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ, ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments