Google search engine
Homeਦੇਸ਼ਅੱਠ ਨਿਰਦੋਸ਼ ਵਿਅਕਤੀਆਂ ਵਿਰੁੱਧ ਫਰਜ਼ੀ FIR ਦਰਜ ਕਰਨ ਵਾਲੇ 8 ਪੁਲਿਸ ਮੁਲਾਜ਼ਮਾਂ...

ਅੱਠ ਨਿਰਦੋਸ਼ ਵਿਅਕਤੀਆਂ ਵਿਰੁੱਧ ਫਰਜ਼ੀ FIR ਦਰਜ ਕਰਨ ਵਾਲੇ 8 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਮੁਅੱਤਲ

ਕਾਨਪੁਰ : ਕਾਨਪੁਰ ਵਿੱਚ ਅੱਠ ਨਿਰਦੋਸ਼ ਵਿਅਕਤੀਆਂ (Eight Innocent Persons) ਵਿਰੁੱਧ ਘਰ ਤੋੜਨ, ਜਬਰੀ ਵਸੂਲੀ ਅਤੇ ਦੰਗਾ ਕਰਨ ਵਰਗੇ ਗੰਭੀਰ ਦੋਸ਼ਾਂ ਵਿੱਚ ਫਰਜ਼ੀ ਐਫ.ਆਈ.ਆਰ. (A Fake FIR) ਦਰਜ ਕਰਨ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਲਈ 4 ਸਬ-ਇੰਸਪੈਕਟਰਾਂ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਸਬ-ਇੰਸਪੈਕਟਰ ਜੈਵੀਰ ਸਿੰਘ, ਸੰਕੀਤ ਤੌਗੜ, ਆਸ਼ੀਸ਼ ਚੌਧਰੀ ਅਤੇ ਸ਼ਿਵਸ਼ਰਨ ਸ਼ਰਮਾ, ਹੈੱਡ ਕਾਂਸਟੇਬਲ ਪ੍ਰਥਮ ਸਿੰਘ ਅਤੇ ਕਾਂਸਟੇਬਲ ਜਤਿੰਦਰ, ਕੁਬੇਰ ਅਤੇ ਪੰਕਜ ਸਿੰਘ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਘਾਟਮਪੁਰ ਕੋਤਵਾਲੀ ਤੋਂ ਤਾਇਨਾਤ ਹਨ।

ਜ਼ਮੀਨੀ ਵਿਵਾਦ ਵਿੱਚ ਫਰਜ਼ੀ ਐਫ.ਆਈ.ਆਰ. ਦਰਜ ਕਰਨ ਵਾਲੇ 8 ਪੁਲਿਸ ਮੁਲਾਜ਼ਮ ਮੁਅੱਤਲ
ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣੀ) ਰਵਿੰਦਰ ਕੁਮਾਰ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਦੋਸ਼ੀ ਓਮ ਪ੍ਰਕਾਸ਼ ਯਾਦਵ ਦੀ ਪਤਨੀ ਰਮਾਦੇਵੀ ਨੇ ਇੱਕ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਘਾਟਮਪੁਰ ਪੁਲਿਸ ਨੇ ਇੱਕ ਪੰਦਰਵਾੜਾ ਪਹਿਲਾਂ ਇੱਕ ਜ਼ਮੀਨੀ ਵਿਵਾਦ ਦੇ ਇੱਕ ਮਾਮਲੇ ਵਿੱਚ ਫਰਜ਼ੀ ਐਫ.ਆਈ.ਆਰ. ਦਰਜ ਕੀਤੀ ਸੀ ਅਤੇ ਉਸ ਦੇ ਪਤੀ ਸਮੇਤ ਪਰਿਵਾਰ ਦੇ 8 ਮੈਂਬਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਬੁੱਧਵਾਰ ਨੂੰ ਦਿੱਤੀ ਗਈ ਸ਼ਿਕਾਇਤ ‘ਚ ਰਮਾਦੇਵੀ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਰਾਮ ਲਖਨ ਤਿਵਾਰੀ ਤੋਂ ਰਿਸ਼ਵਤ ਲਈ ਅਤੇ ਉਸ ਦੇ ਪਤੀ ਅਤੇ ਸੱਤ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਕੀਤੀ ਕੁਮਾਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅੰਕਿਤਾ ਸ਼ਰਮਾ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਪੁਲਿਸ ਮੁਲਾਜ਼ਮਾਂ ‘ਤੇ ਲਗਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ 8 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਘਟਮਪੁਰ ਪੁਲਿਸ ਨੇ ਮਾੜੇ ਇਰਾਦੇ ਨਾਲ ਕੀਤੀ ਕਾਰਵਾਈ: ਡਿਪਟੀ ਕਮਿਸ਼ਨਰ ਪੁਲਿਸ
ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੇ ਕਿਹਾ ਕਿ ਇਹ ਵੀ ਪਾਇਆ ਗਿਆ ਹੈ ਕਿ ਘਾਟਮਪੁਰ ਪੁਲਿਸ ਨੇ ਮਾੜੇ ਇਰਾਦੇ ਨਾਲ ਕੰਮ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅੰਕਿਤਾ ਸ਼ਰਮਾ ਨੇ ਦੱਸਿਆ ਕਿ ਜਾਂਚ ਤੋਂ ਪਤਾ ਚੱਲਿਆ ਹੈ ਕਿ ਸਥਾਨਕ ਪੁਲਿਸ ਨੇ ਜ਼ਮੀਨੀ ਵਿਵਾਦ ਵਿੱਚ ਕੋਈ ਰੋਕਥਾਮੀ ਕਾਰਵਾਈ ਨਹੀਂ ਕੀਤੀ ਅਤੇ 8 ਲੋਕਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਵਾਲਿਆਂ ਨੇ ਐਫ.ਆਈ.ਆਰ. ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਵੀ ਨਹੀਂ ਕੀਤਾ, ਜਿਸ ਕਾਰਨ ਵੀ ਸ਼ੱਕ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਅਤੇ ਹੋਰਨਾਂ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਦੀ ਭੂਮਿਕਾ ਜਾਂਚ ਦੇ ਘੇਰੇ ਵਿੱਚ ਆ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments