ਸੱਟੇਬਾਜ਼ਾਂ ਦੇ ਦਬਾਅ ‘ਚ ਆ ਕੇ ਖੁਦ ਨੂੰ ਗੋਲੀ ਮਾਰਨ ਵਾਲੇ ਜਲੰਧਰ ਦੇ ਕਾਰੋਬਾਰੀ ਦੀ ਹੋਈ ਮੌਤ

0
101

ਜਲੰਧਰ : ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਰੈਂਕ ਬਾਜ਼ਾਰ ਦੇ ਮਨਿਆਰੀ ਕਾਰੋਬਾਰੀ ਮਾਨਵ ਖੁਰਾਣਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸ ਦੇਈਏ ਕਿ ਗੋਲੀ ਲੱਗਣ ਨਾਲ ਇਕ ਵਪਾਰੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਨਵ ਖੁਰਾਣਾ ਰੈਂਕ ਮਾਰਕੀਟ ਸਥਿਤ ਸਸਤੇ ਕਾਰਨਰ ਦਾ ਮਾਲਕ ਸੀ।

ਸੂਤਰਾਂ ਮੁਤਾਬਕ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਕਾਰੋਬਾਰੀ ਨੇ ਆਪਣੇ ਪਿਤਾ ਨਾਲ ਤਕਰਾਰ ਤੋਂ ਬਾਅਦ ਇਹ ਖੌਫਨਾਕ ਕਦਮ ਚੁੱਕਿਆ ਹੈ। ਇਸ ਦੌਰਾਨ ਸੱਟੇਬਾਜ਼ਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ। ਮਾਨਵ ਨੇ ਕੁਝ ਸੱਟੇਬਾਜ਼ਾਂ ਨੂੰ ਪੈਸੇ ਦੇਣੇ ਸਨ, ਉਹ ਮਾਨਵ ਤੋਂ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਸੱਟੇਬਾਜ਼ਾਂ ਦੇ ਦਬਾਅ ਹੇਠ ਰੈਂਕ ਬਾਜ਼ਾਰ ਦੇ ਵਪਾਰੀ ਨੇ ਖੁਦ ਨੂੰ ਗੋਲੀ ਮਾਰ ਲਈ। ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਜ ਇਲਾਜ ਅਧੀਨ ਵਿਅਕਤੀ ਦੀ ਮੌਤ ਹੋ ਗਈ ਹੈ। ਫਿਲਹਾਲ ਥਾਣਾ ਸਦਰ-6 ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here