ਪਟਨਾ: ਬਿਹਾਰ ਦੇ ਮੁੱਖ ਮੰਤਰੀ ਦਫ਼ਤਰ (The Bihar Chief Minister’s Office) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਇਸ ਮਾਮਲੇ ਸਬੰਧੀ ਪਟਨਾ ਦੇ ਸਕੱਤਰੇਤ ਥਾਣੇ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਅਲਕਾਇਦਾ ਗਰੁੱਪ ਦੇ ਨਾਂ ‘ਤੇ ਇਕ ਈਮੇਲ ਮਿਲੀ ਹੈ, ਜਿਸ ‘ਚ ਸੀ.ਐੱਮ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਬਿਹਾਰ ਦੀ ਏ.ਟੀ.ਐਸ (A.T.S)ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ ਪਟਨਾ ਏਅਰਪੋਰਟ ਨੂੰ ਬੰਬ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਇਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਹ ਧਮਕੀ ਵੀ ਈ-ਮੇਲ ਰਾਹੀਂ ਹੀ ਭੇਜੀ ਗਈ ਸੀ। ਹਾਲਾਂਕਿ ਉਸ ਸਮੇਂ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ ਅਤੇ ਪੁਲਿਸ ਪ੍ਰਸ਼ਾਸਨ ਕਾਫੀ ਚੌਕਸ ਹੋ ਗਿਆ ਸੀ।
ਹਾਲ ਹੀ ‘ਚ ਇਕ ਘਰ ‘ਚੋਂ ਬੰਬ ਬਣਾਉਣ ਦਾ ਸਾਮਾਨ ਮਿਲਿਆ ਸੀ
ਜੁਲਾਈ ‘ਚ ਹੀ ਪਟਨਾ ਦੇ ਇਕ ਘਰ ‘ਚੋਂ ਬੰਬ ਬਣਾਉਣ ਦੀ ਸਮੱਗਰੀ ਬਰਾਮਦ ਹੋਈ ਸੀ। ਇੱਥੇ 35 ਜਿੰਦਾ ਕਾਰਤੂਸ, ਪੋਟਾਸ਼ੀਅਮ ਨਾਈਟ੍ਰੇਟ ਦਾ ਇੱਕ ਡੱਬਾ, ਟ੍ਰੀ ਫਿਲ ਲਿਕਵਿਡ ਦਾ ਇੱਕ ਡੱਬਾ, ਲੱਕੜ ਦਾ ਚਾਰਕੋਲ, ਸੂਤੀ ਆਦਿ ਬਰਾਮਦ ਕੀਤੇ ਗਏ। ਇਸ ਮਾਮਲੇ ‘ਚ ਪੁਲਿਸ ਨੇ ਪਵਨ ਮਹਤੋ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਮਾਮਲੇ ਦੀ ਜਾਂਚ ਇਸ ਕੋਣ ਤੋਂ ਕਰ ਰਹੀ ਸੀ ਕਿ ਕਿਸ ਸਾਜ਼ਿਸ਼ ਤਹਿਤ ਇੰਨੀ ਵੱਡੀ ਮਾਤਰਾ ‘ਚ ਵਿਸਫੋਟਕ ਸਮੱਗਰੀ ਘਰ ‘ਚ ਲਿਆਂਦੀ ਗਈ ਸੀ। ਕੀ ਦੋਸ਼ੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ?
ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ ਅਤੇ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਅੱਜ ਮਿਲੀ ਧਮਕੀ ਨੂੰ ਲੈ ਕੇ ਬਿਹਾਰ ਪੁਲਿਸ ਵੀ ਗੰਭੀਰ ਹੈ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।