ਕੁਆਰਟਰ ਫਾਈਨਲ ‘ਚ ਪਹੁੰਚੀ ਅੰਕਿਤਾ ‘ਤੇ ਧੀਰਜ ਦੀ ਭਾਰਤੀ ਤੀਰਅੰਦਾਜ਼ੀ ਮਿਕਸਡ ਟੀਮ

0
63

ਸਪੋਰਟਸ ਡੈਸਕ : ਅੰਕਿਤਾ ਭਕਟ ਅਤੇ ਧੀਰਜ ਬੋਮਾਦੇਵਰਾ (Ankita Bhakat and Dheeraj Bomadevara) ਦੀ ਭਾਰਤੀ ਤੀਰਅੰਦਾਜ਼ੀ ਮਿਕਸਡ ਟੀਮ (The Indian Archery Mixed Team) ਨੇ ਸ਼ੁੱਕਰਵਾਰ ਯਾਨੀ ਅੱਜ ਪੈਰਿਸ ਓਲੰਪਿਕ ਦੇ ਰਾਊਂਡ ਆਫ 16 ਦੇ ਮੈਚ ‘ਚ ਇੰਡੋਨੇਸ਼ੀਆਈ ਦੇ ਦਯਾਨੰਦ ਚੋਇਰੁਨਿਸਾ ਅਤੇ ਆਰਿਫ ਪੰਗੇਸਟੂ ਦੀ ਜੋੜੀ ਨੂੰ 5-1 ਨਾਲ ਹਰਾ ਕੇ ਅਗਲੇ ਦੌਰ ‘ਚ ਜਗ੍ਹਾ ਬਣਾਈ।

ਅੱਜ ਦੇ ਮੁਕਾਬਲੇ ਵਿੱਚ ਭਕਤ-ਬੋਮਾਦੇਵਰਾ ਦੀ ਜੋੜੀ ਨੇ ਪਹਿਲਾ ਅਤੇ ਤੀਜਾ ਸੈੱਟ ਕ੍ਰਮਵਾਰ 37-36 ਅਤੇ 38-37 ਦੇ ਸਕੋਰ ਨਾਲ ਜਿੱਤਿਆ। ਦੂਜਾ ਸੈੱਟ 38-38 ਨਾਲ ਬਰਾਬਰ ਰਿਹਾ। ਭਾਰਤੀ ਜੋੜੀ ਨੇ ਪ੍ਰੀ-ਕੁਆਰਟਰ ਫਾਈਨਲ ਜਿੱਤ ਦੌਰਾਨ ਪੰਜ ਵਾਰ 10 ਨਿਸ਼ਾਨੇ ਲਾਏ। ਕੁਆਰਟਰ ਫਾਈਨਲ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਸਪੇਨ ਨਾਲ ਹੋਵੇਗਾ।

LEAVE A REPLY

Please enter your comment!
Please enter your name here