ਸੁਪਰਸਟਾਰ ਆਮਿਰ ਖਾਨ ਨੇ ਆਪਣੇ ਬੇਟੇ ਲਈ ਰੱਖੀ Success ਪਾਰਟੀ

0
105

ਮੁੰਬਈ : ਸੁਪਰਸਟਾਰ ਆਮਿਰ ਖਾਨ (Aamir Khan) ਦੇ ਵੱਡੇ ਬੇਟੇ ਜੁਨੈਦ ਖਾਨ (Junaid Khan) ਨੇ ਹਾਲ ਹੀ ‘ਚ ਫਿਲਮ ‘ਮਹਾਰਾਜ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੀ ਇਹ ਫਿਲਮ 22 ਜੂਨ ਨੂੰ OTT ਪਲੇਟਫਾਰਮ ਨੈੱਟਫਿਲਕਸ ‘ਤੇ ਰਿਲੀਜ਼ ਹੋਈ ਸੀ, ਜਿਸ ‘ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਜੁਨੈਦ ਦੀ ਪਹਿਲੀ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਸੀ। ਇਸ ਦੌਰਾਨ ਜੁਨੈਦ ਦੀ ਫਿਲਮ ਦੀ ਸਫ਼ਲਤਾ ਤੋਂ ਖੁਸ਼ ਪਿਤਾ ਆਮਿਰ ਖਾਨ ਨੇ ਆਪਣੇ ਬੇਟੇ ਲਈ ਪਾਰਟੀ ਰੱਖੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਡਾਇਰੈਕਟਰ ਸਿਧਾਰਥ ਨੇ ਪਾਰਟੀ ਦੀਆਂ ਤਸਵੀਰਾਂ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀਆਂ ਅਤੇ ਕੈਪਸ਼ਨ ‘ਚ ਲਿਖਿਆ, ਗੁੱਡ ਟਾਈਮਜ਼। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਦਾ ਇਮੋਜੀ ਵੀ ਬਣਾਇਆ ਹੈ।

ਫੋਟੋ ਵਿੱਚ, ਆਮਿਰ ਖਾਨ ਆਪਣੀ ਸਾਬਕਾ ਪਤਨੀ ਰੀਨਾ ਦੱਤਾ ਨਾਲ ਆਪਣੇ ਬੇਟੇ ਦੀ ਫਿਲਮ ਦੀ ਸਫ਼ਲਤਾ ਪਾਰਟੀ ਦਾ ਆਨੰਦ ਲੈਂਦੇ ਦਿਖਾਈ ਦੇ ਰਹੇ ਹਨ, ਜਿਸ ਵਿੱਚ ਕੈਪਸ਼ਨ ਦਿੱਤਾ ਗਿਆ ਸੀ, ‘ਮੈਂ ਸਾਰੀ ਉਮਰ ਉਨ੍ਹਾਂ ਦਾ ਪ੍ਰਸ਼ੰਸਕ ਰਹਾਂਗਾ… ਉਦੋਂ ਵੀ ਉਨ੍ਹਾਂ ਨੂੰ ਪਿਆਰ ਕਰਦਾ ਸੀ ‘ਤੇ ਹੁਣ ਅਤੇ ਹਮੇਸ਼ਾ ਉਨ੍ਹਾਂ ਤੋਂ ਜ਼ਿਆਦਾ ਪਿਆਰ ਕਰਦਾ ਰਵਾਗਾਂ।

ਤੁਹਾਨੂੰ ਦੱਸ ਦੇਈਏ, ਜੁਨੈਦ ਖਾਨ ਦੀ ਫਿਲਮ ਮਹਾਰਾਜ ਦਾ ਨਿਰਦੇਸ਼ਨ ਸਿਧਾਰਥ ਪੀ ਮਲਹੋਤਰਾ ਨੇ ਕੀਤਾ ਹੈ, ਜਿਸ ਵਿੱਚ ਜੈਦੀਪ ਅਹਲਾਤ, ਸ਼ਾਲਿਨੀ ਪਾਂਡੇ ਅਤੇ ਸ਼ਰਾਵਰੀ ਖਾਸ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਮਹਾਰਾਜ ਦੀ ਕਹਾਣੀ ਇੱਕ ਅਸਲ ਇਤਿਹਾਸਕ ਅਦਾਲਤੀ ਕੇਸ ‘ਤੇ ਅਧਾਰਤ ਹੈ, ਜਿਸ ਵਿੱਚ ਇੱਕ ਦਲੇਰ ਪੱਤਰਕਾਰ ਇੱਕ ਉੱਘੇ ਨੇਤਾ ਦੇ ਅਨੈਤਿਕ ਆਚਰਣ ‘ਤੇ ਸਵਾਲ ਕਰਦਾ ਹੈ।

LEAVE A REPLY

Please enter your comment!
Please enter your name here