ਝਾਰਖੰਡ : ਝਾਰਖੰਡ ਦੇ ਚੱਕਰਧਰਪੁਰ ‘ਚ ਵੱਡਾ ਰੇਲ ਹਾਦਸਾ ਹੋਇਆ ਹੈ। ਝਾਰਖੰਡ ਦੇ ਚੱਕਰਧਰਪੁਰ ਨੇੜੇ ਹਾਵੜਾ-ਸੀ.ਐਸ.ਐਮ.ਟੀ. (Howrah-CSMT) ਐਕਸਪ੍ਰੈਸ ਦੇ 18 ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 2 ਦੀ ਮੌਤ ਹੋ ਗਈ ਅਤੇ 60 ਦੇ ਕਰੀਬ ਜ਼ਖ਼ਮੀ ਹੋ ਗਏ। ਰੇਲਗੱਡੀ ਦੱਖਣੀ ਪੂਰਬੀ ਰੇਲਵੇ ਦੇ ਅਧੀਨ ਰਾਜਖਰਸਾਵਨ ਅਤੇ ਬਾਰਾਬੰਬੋ ਸਟੇਸ਼ਨਾਂ ਵਿਚਕਾਰ ਪਟੜੀ ਤੋਂ ਉਤਰ ਗਈ। ਹਾਵੜਾ ਤੋਂ ਮੁੰਬਈ ਜਾ ਰਹੀ ਟਰੇਨ ਸਵੇਰੇ 3:45 ਵਜੇ ਪਟੜੀ ਤੋਂ ਉਤਰ ਗਈ।
ਇਸ ਕਾਰਨ ਰੇਲਗੱਡੀ ਵਿੱਚ ਸਵਾਰ ਦਰਜਨਾਂ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ 18 ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ। ਹਾਲਾਂਕਿ ਰੇਲਵੇ ਅਤੇ ਸਥਾਨਕ ਪੁਲਿਸ ਨੇ ਅਜੇ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਮੌਕੇ ‘ਤੇ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਚਕਰਧਰਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਡੀ.ਸੀ.ਐਮ. ਆਦਿਤਿਆ ਕੁਮਾਰ ਚੌਧਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੱਕਰਧਰਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀਆਂ, ਚਕਰਧਰਪੁਰ ਰੇਲਵੇ ਡਵੀਜ਼ਨ ਤੋਂ ਰਾਹਤ ਰੇਲ ਗੱਡੀ ਅਤੇ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ।
ਫਿਲਹਾਲ ਹਾਵੜਾ-ਮੁੰਬਈ ਮਾਰਗ ‘ਤੇ ਚੱਕਰਧਰਪੁਰ ਨੇੜੇ ਰੇਲ ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਬਚਾਅ ਕਾਰਜ ਸ਼ੁਰੂ ਹੋ ਗਏ ਹਨ, ਸਥਾਨਕ ਪੁਲਿਸ ਅਤੇ ਰੇਲਵੇ ਸਟਾਫ ਸਰਗਰਮੀ ਨਾਲ ਯਾਤਰੀਆਂ ਦੀ ਮਦਦ ਕਰ ਰਿਹਾ ਹੈ।
ਹੈਲਪਲਾਈਨ ਨੰਬਰ
ਟਾਟਾਨਗਰ: 06572290324
ਚੱਕਰਧਰਪੁਰ: 06587238072
ਰੁੜਕੇਲਾ: 06612501072, 06612500244
ਹਾਵੜਾ : 9433357920, 03326382217
ਰਾਂਚੀ: 0651-27-87115.
HWH ਹੈਲਪ ਡੈਸਕ: 033-26382217, 9433357920
SHM ਹੈਲਪ ਡੈਸਕ: 6295531471, 7595074427
ਕੇਜੀਪੀ ਹੈਲਪ ਡੈਸਕ: 03222-293764
csmt ਹੈਲਪਲਾਈਨ ਆਟੋ ਨੰਬਰ 55993
P&T 022-22694040
ਮੁੰਬਈ: 022-22694040
ਨਾਗਪੁਰ: 7757912790