ਨਵੀਂ ਦਿੱਲੀ: ਪੈਰਿਸ ਓਲੰਪਿਕ 2024 (Paris Olympics 2024) ‘ਚ ਭਾਰਤੀ ਨਿਸ਼ਾਨੇਬਾਜ਼ਾਂ (Indian Shooters) ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਓਲੰਪਿਕ 2024 ਦੇ ਚੌਥੇ ਦਿਨ ਖਿਡਾਰੀਆਂ ਨੇ ਭਾਰਤ ਦੇ ਖਾਤੇ ‘ਚ ਇਕ ਹੋਰ ਮੈਡਲ ਪਾ ਦਿੱਤਾ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਕਰ ਨੇ ਇਤਿਹਾਸ ਰਚਦੇ ਹੋਏ ਇੱਕ ਹੀ ਓਲੰਪਿਕ ਵਿੱਚ ਸ਼ੂਟਿੰਗ ਵਿੱਚ ਦੋ ਪਦਕ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦੇ ਤਗਮੇ ਜਿੱਤਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੋਵਾਂ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਅੱਜ ਬਹੁਤ ਖੁਸ਼ ਹੈ।
ਪੀ.ਐੱਮ ਮੋਦੀ ਨੇ ਸ਼ੋਸ਼ਲ ਮੀਡੀਆ ਪਲੇਟ ਫਾਰਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ -“ਸਾਡੇ ਨਿਸ਼ਾਨੇਬਾਜ਼ ਸਾਨੂੰ ਮਾਣ ਦਿੰਦੇ ਹਨ…ਅਤੇ ਸਰਬਜੋਤ ਸਿੰਘ ਨੂੰ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈਆਂ। ਦੋਵਾਂ ਨੇ ਸ਼ਾਨਦਾਰ ਹੁਨਰ ਅਤੇ ਟੀਮ ਵਰਕ ਦਿਖਾਇਆ ਹੈ। ਭਾਰਤ ਬਹੁਤ ਹੀ ਖੁਸ਼ ਹੈ…ਮਨੂ ਲਈ, ਇਹ ਉਨ੍ਹਾਂ ਦਾ ਲਗਾਤਾਰ ਦੂਜਾ ਓਲੰਪਿਕ ਤਮਗਾ ਹੈ, ਜੋ ਉਨ੍ਹਾਂ ਦੀ ਨਿਰੰਤਰ ਉੱਤਮਤਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ।”
ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਏ ਹਨ ਮਨੂ ਭਾਕਰ
ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਕਰ ਅਤੇ ਸਰਬਜੋਤ ਨੇ ਲੀ ਵੋਂਹੋ ਅਤੇ ਓਹ ਯੇ ਜਿਨ ਦੇ ਖ਼ਿਲਾਫ਼ 16-10 ਦੇ ਸਕੋਰ ਨਾਲ ਤਗਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ 2024 ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਏ ਹਨ। ਇਸ ਤੋਂ ਪਹਿਲਾਂ ਬ੍ਰਿਟਿਸ਼-ਭਾਰਤੀ ਅਥਲੀਟ ਨੌਰਮਨ ਪ੍ਰਿਚਰਡ ਨੇ 1900 ਓਲੰਪਿਕ ਵਿੱਚ 200 ਮੀਟਰ ਸਪ੍ਰਿੰਟ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ ਸਨ।
28 ਜੁਲਾਈ ਨੂੰ ਭਾਰਤ ਨੂੰ ਮਿਲਿਆ ਸੀ ਪਹਿਲਾ ਤਮਗਾ
ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ 28 ਜੁਲਾਈ ਨੂੰ ਭਾਰਤ ਨੂੰ ਪਹਿਲਾ ਤਗ਼ਮਾ ਦਵਾਉਦੇ ਹੋਏ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ 221.7 ਦੇ ਕੁੱਲ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ ਇਕ ਸਮੇਂ ‘ਚ ਉਹ ਚਾਂਦੀ ਦੀ ਦਾਅਵੇਦਾਰ ਲੱਗ ਰਹੇ ਸਨ ਪਰ ਆਖਰੀ ਸਮੇਂ ‘ਤੇ ਕੋਰੀਆਈ ਨਿਸ਼ਾਨੇਬਾਜ਼ ਕਿਮ ਯੇਜੀ ਨੇ ਉਨ੍ਹਾਂ ‘ਤੇ ਬੜ੍ਹਤ ਹਾਸਲ ਕਰ ਲਈ। ਕਿਮ ਯੇਜੀ ਨੇ 241.3 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਪਹਿਲੇ ਸਥਾਨ ‘ਤੇ ਇਕ ਹੋਰ ਕੋਰੀਆਈ ਨਿਸ਼ਾਨੇਬਾਜ਼ ਓ ਯੇ ਜਿਨ ਸੀ, ਜਿਸ ਨੇ 243.2 ਦੇ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ।