ਸਪੋਰਟਸ ਡੈਸਕ : ਮਨੂ ਭਾਕਰ ਅਤੇ ਸਰਬਜੋਤ ਸਿੰਘ (Manu Bhakar and Sarbjot Singh) ਦੀ ਜੋੜੀ ਨੇ ਪੈਰਿਸ ਓਲੰਪਿਕ (Paris Olympics) ‘ਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ‘ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਕਰ ਅਤੇ ਸਰਬਜੋਤ ਨੇ ਲੀ ਵੋਂਹੋ ਅਤੇ ਓਹ ਯੇ ਜਿਨ ਦੇ ਖ਼ਿਲਾਫ਼ 16-10 ਦੇ ਸਕੋਰ ਨਾਲ ਤਗਮਾ ਜਿੱਤਿਆ। ਇਸ ਨਾਲ ਭਾਕਰ ਨੇ ਇਤਿਹਾਸ ਰਚਿਆ ਅਤੇ ਇੱਕੋ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ।
ਇਸ ਪ੍ਰਕਾਰ ਰਿਹਾ ਇਵੈਂਟ
ਪਹਿਲੀ ਕੋਸ਼ਿਸ਼ ਵਿੱਚ ਸਰਬਜੋਤ ਦੇ ਪਹਿਲੇ ਸ਼ਾਟ 8.6 ਅਤੇ ਮਨੂ ਭਾਕਰ ਦੇ 10.5 ਦੇ ਸਕੋਰ ਨਾਲ 18.8 ਅੰਕ ਹੋ ਗਏ, ਜਦਕਿ ਕੋਰੀਆ ਦਾ ਸੰਯੁਕਤ ਸਕੋਰ 20.5 ਰਿਹਾ।
ਸਰਬਜੋਤ ਅਤੇ ਮਨੂ ਨੇ ਕੋਰੀਆ ਦੇ 19.9 ਅੰਕਾਂ ਦੇ ਮੁਕਾਬਲੇ 21.2 ਅੰਕ ਹਾਸਲ ਕਰਕੇ ਦੂਜੇ ਦੌਰ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ।
ਭਾਰਤ ਦਾ ਸੰਯੁਕਤ ਸਕੋਰ 20.7 ਜਦਕਿ ਕੋਰੀਆ ਦਾ 20.5 ਰਿਹਾ। ਭਾਰਤ ਨੇ ਲਗਾਤਾਰ ਤੀਜੀ ਸੀਰੀਜ਼ ‘ਚ ਵੀ ਦਬਦਬਾ ਬਣਾਇਆ।
ਮਨੂ ਭਾਕਰ ਨੇ ਇੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10.5 ਸ਼ਾਟ ਨਾਲ ਭਾਰਤ ਦੇ ਕੁੱਲ ਅੰਕ 20.1 ਤੱਕ ਲੈ ਗਏ। ਦੂਜੇ ਪਾਸੇ ਕੋਰੀਆ ਦੇ 19.5 ਅੰਕ ਸਨ।
ਕੋਰੀਆ ਨੇ 20.6 ਅੰਕਾਂ ਨਾਲ ਵਾਪਸੀ ਕੀਤੀ ਹੈ ਜਦਕਿ ਭਾਰਤ ਦੇ 20.2 ਅੰਕ ਹਨ।
ਭਾਰਤ 18.5 ਅੰਕਾਂ ਨਾਲ ਅੱਠਵੀ ਸੀਰੀਜ਼ ਖ਼ਤਮ ਕੀਤੀ , ਜਦਕਿ ਕੋਰੀਆ ਨੇ 20.7 ਅੰਕਾਂ ਨਾਲ ਵਾਪਸੀ ਕੀਤੀ। ਮਨੂ ਭਾਕਰ ਦੇ 10.2 ਸ਼ਾਟਸ ਦੀ ਬਦੌਲਤ ਭਾਰਤ ਨੇ ਕੋਰੀਆ ‘ਤੇ 12-6 ਦੀ ਬੜ੍ਹਤ ਨਾਲ ਅੱਠਵੀਂ ਸੀਰੀਜ਼ ਖਤਮ ਕੀਤੀ। 16 ਅੰਕ ਹਾਸਲ ਕਰਨ ਵਾਲੀ ਪਹਿਲੀ ਟੀਮ ਨੂੰ ਕਾਂਸੀ ਦਾ ਤਗਮਾ ਮਿਲੇਗਾ।
ਭਾਰਤ ਆਪਣੀ 11ਵੀਂ ਸੀਰੀਜ਼ ਗੁਆ ਚੁੱਕਾ ਹੈ ਪਰ ਅਗਲੀ ਸੀਰੀਜ਼ ਜਿੱਤਣ ਲਈ ਉਤਰੇਗਾ।
ਕੋਰੀਆ ਨੇ ਲਗਾਤਾਰ ਦੋ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤ ਦੇ 20.8 ਦੇ ਮੁਕਾਬਲੇ 21 ਅੰਕ ਹਾਸਲ ਕੀਤੇ ਹਨ।
ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ, ਸਰਬਜੋਤ ਸਿੰਘ ਅਤੇ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਦੇ ਕਾਂਸੀ ਤਮਗਾ ਗੇੜ ਜਿੱਤਿਆ।