Google search engine
Homeਦੇਸ਼NEET-UG 2024 ਦੀ ਕਾਊਂਸਲਿੰਗ 14 ਅਗਸਤ ਤੋਂ ਹੋਵੇਗੀ ਸ਼ੁਰੂ

NEET-UG 2024 ਦੀ ਕਾਊਂਸਲਿੰਗ 14 ਅਗਸਤ ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ: NEET-UG 2024 (NEET-UG 2024) ਦੀ ਕਾਊਂਸਲਿੰਗ 14 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਨੈਸ਼ਨਲ ਮੈਡੀਕਲ ਕਮਿਸ਼ਨ (The National Medical Commission),(NMC) ਨੇ ਬੀਤੇ ਦਿਨ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਅਗਸਤ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਐਨ.ਐਮ.ਸੀ. ਦੇ ਸਕੱਤਰ ਡਾ: ਬੀ. ਸ੍ਰੀਨਿਵਾਸ ਨੇ ਦੱਸਿਆ ਕਿ ਦੇਸ਼ ਭਰ ਦੇ 710 ਮੈਡੀਕਲ ਕਾਲਜਾਂ ਵਿੱਚ 1.10 ਲੱਖ ਐਮ.ਬੀ.ਬੀ.ਐਸ. ਸੀਟਾਂ ਲਈ ਕਾਊਂਸਲਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਯੂਸ਼, ਨਰਸਿੰਗ ਅਤੇ ਬੀ.ਡੀ.ਐਸ. ਦੀਆਂ 21,000 ਸੀਟਾਂ ਲਈ ਕਾਊਂਸਲਿੰਗ ਵੀ ਕੀਤੀ ਜਾਵੇਗੀ। MCC (ਮੈਡੀਕਲ ਕਾਉਂਸਲਿੰਗ ਕਮੇਟੀ)ਆਲ ਇੰਡੀਆ ਕੋਟੇ ਦੀਆਂ 15 ਪ੍ਰਤੀਸ਼ਤ ਸੀਟਾਂ, ਸਾਰੀਆਂ ਏਮਜ਼, ਜੇ.ਆਈ.ਪੀ.ਐਮ.ਈ.ਆਰ. ਪਾਂਡੀਚੇਰੀ, ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦੀਆਂ ਸੀਟਾਂ ਅਤੇ 100 ਪ੍ਰਤੀਸ਼ਤ ਡੀਮਡ ਯੂਨੀਵਰਸਿਟੀ ਸੀਟਾਂ ਲਈ ਕਾਉਂਸਲਿੰਗ ਕਰੇਗੀ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਾਉਂਸਲਿੰਗ ਨਾਲ ਸਬੰਧਤ ਜਾਣਕਾਰੀ ਅਤੇ ਨੋਟਿਸਾਂ ਲਈ MCC ਦੀ ਵੈੱਬਸਾਈਟ ‘ਤੇ ਨਜ਼ਰ ਰੱਖਣ। ਤੁਹਾਨੂੰ ਦੱਸ ਦੇਈਏ ਕਿ NEET-UG ਪ੍ਰੀਖਿਆ 5 ਮਈ ਨੂੰ ਲਈ ਗਈ ਸੀ ਅਤੇ ਇਸਦੇ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਗਏ ਸਨ। ਹਾਲਾਂਕਿ ਪ੍ਰੀਖਿਆ ‘ਚ ਕੁਝ ਬੇਨਿਯਮੀਆਂ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦੇਣ ਅਤੇ ਹੋਰ ਬੇਨਿਯਮੀਆਂ ਦੇ ਮੁੱਦੇ ‘ਤੇ, NTA ਨੇ 1,563 ਵਿਦਿਆਰਥੀਆਂ ਦੇ ਗ੍ਰੇਸ ਅੰਕ ਰੱਦ ਕਰ ਦਿੱਤੇ ਅਤੇ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਦਾ ਮੌਕਾ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments