ਸਕੂਲੀ ਬੱਸ ਨਾਲ ਮੋਟਰਸਾਈਕਲ ਦੀ ਹੋਈ ਟੱਕਰ 3 ਸਾਲ ਦੀ ਸਮੇਤ 3 ਲੋਕਾਂ ਦੀ ਮੌਤ

0
108

ਅੰਮ੍ਰਿਤਸਰ : ਅਜਨਾਲਾ ਦੇ ਪਿੰਡ ਪੰਗਾ ਨੇੜੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿੱਚ ਇੱਕ ਔਰਤ, ਇੱਕ ਨੌਜਵਾਨ ਅਤੇ ਇੱਕ 3 ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਪਰਿਵਾਰ ਦੇ ਲੜਕੇ ਨੇ ਦੱਸਿਆ ਕਿ ਉਸ ਦੀ ਕੁਝ ਮਹੀਨੇ ਪਹਿਲਾਂ ਮੰਗਣੀ ਹੋਈ ਸੀ। ਉਸਦਾ ਭਰਾ, ਮਾਂ, ਭਰਜਾਈ ਅਤੇ ਭਤੀਜਾ ਭਜੀਤੀ ਬਾਈਕ ‘ਤੇ ਉਸਦੇ ਸਹੁਰੇ ਸਾਵਣ ਦਾ ਤਿਉਹਾਰ ਦੇਣ ਜਾ ਰਹੇ ਸਨ। ਪਿੰਡ ਪੰਗਾ ਨੇੜੇ ਸਕੂਲੀ ਬੱਸ ਨੇ ਉਨ੍ਹਾਂ ਦੇ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਭਰਾ, ਮਾਂ, 3 ਸਾਲਾ ਭਤੀਜੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਭਰਜਾਈ ਅਤੇ 2 ਸਾਲਾ ਭਤੀਜਾ ਜ਼ਖਮੀ ਹੋ ਗਏ।

ਦੋਵੇਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਬੱਸ ਵਿੱਚ ਸਕੂਲੀ ਬੱਚੇ ਵੀ ਸਨ, ਜਿਨ੍ਹਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਸਕੂਲ ਬੱਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਤਿੰਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਇਕ ਜ਼ਖਮੀ ਔਰਤ ਅਤੇ ਉਸ ਦੇ ਬੱਚੇ ਨੂੰ ਦਾਖਲ ਕਰਵਾਇਆ ਗਿਆ। ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਅੰਗਦ ਦੇਵ ਸਕੂਲ ਦੀ ਬੱਸ ਬੱਚਿਆਂ ਨੂੰ ਉਤਾਰਨ ਲਈ ਜਾ ਰਹੀ ਸੀ। ਇਸ ਦੌਰਾਨ ਉਸ ਨੇ ਅੱਗੇ ਜਾ ਰਹੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਚਾਲਕ, ਉਸ ਦੀ ਮਾਂ ਅਤੇ 3 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

LEAVE A REPLY

Please enter your comment!
Please enter your name here