Home ਸੰਸਾਰ ਬਾਲਟਿਕ ਸਾਗਰ ‘ਚ ਗੋਤਾਖੋਰਾਂ ਨੇ 171 ਸਾਲਾਂ ਤੋਂ ਡੁੱਬੇ ਇਕ ਜਹਾਜ਼ ਦੀ...

ਬਾਲਟਿਕ ਸਾਗਰ ‘ਚ ਗੋਤਾਖੋਰਾਂ ਨੇ 171 ਸਾਲਾਂ ਤੋਂ ਡੁੱਬੇ ਇਕ ਜਹਾਜ਼ ਦੀ ਕੀਤੀ ਖੋਜ

0

ਸ਼ੈਂਪੇਨ : ਗੋਤਾਖੋਰਾਂ ਨੂੰ ਬਾਲਟਿਕ ਸਾਗਰ (Baltic Sea) ਵਿੱਚ ਖਜ਼ਾਨਾ ਮਿਲਿਆ ਹੈ। ਗੋਤਾਖੋਰਾਂ ਨੇ 171 ਸਾਲਾਂ ਤੋਂ ਡੁੱਬੇ ਇਕ ਜਹਾਜ਼ ਦੀ ਖੋਜ ਕੀਤੀ ਹੈ, ਜੋ ਸ਼ੈਂਪਨ ਦੀਆਂ ਬੋਤਲਾਂ ਨਾਲ ਲੱਦਿਆ ਹੋਇਆ ਹੈ। ਇਹ ਜਹਾਜ਼ 19ਵੀਂ ਸਦੀ ਦਾ ਦੱਸਿਆ ਜਾਂਦਾ ਹੈ। ਸਵੀਡਨ ਦੇ ਤੱਟ ‘ਤੇ ਖੋਜ ਕਰ ਰਹੇ ਪੋਲਿਸ਼ ਗੋਤਾਖੋਰਾਂ ਨੇ ਦੱਸਿਆ ਕਿ ਲਗਜ਼ਰੀ ਸ਼ਰਾਬ ਨਾਲ ਲੱਦਿਆ ਇਹ ਜਹਾਜ਼ ਕਾਫੀ ਸਮੇਂ ਤੋਂ ਸਮੁੰਦਰ ‘ਚ ਡੁੱਬਿਆ ਹੋਇਆ ਸੀ। ਜਹਾਜ਼ ਦੇ ਮਲਬੇ ਦੀ ਭਾਲ ਕਰ ਰਹੀ ਟੀਮ ਨੇ ਦੱਸਿਆ ਕਿ ਜਹਾਜ਼ ‘ਤੇ ਸ਼ੈਂਪੇਨ ਦੀਆਂ ਬੋਤਲਾਂ, ਮਿਨਰਲ ਵਾਟਰ ਅਤੇ ਸਿਰੇਮਿਕ ਦੇ ਭਾਂਡੇ ਮਿਲੇ ਹਨ। ਖੋਜ ਫਰਮ ਦੀ ਵੈਬਸਾਈਟ ਦੇ ਅਨੁਸਾਰ, ਉਹ ਬਾਲਟਿਕ ਸਾਗਰ ਦੀ ਖੋਜ ਕਰਨ ਵਾਲੇ ਸਭ ਤੋਂ ਵੱਧ ਸਰਗਰਮ ਗੋਤਾਖੋਰਾਂ ਵਿੱਚੋਂ ਇੱਕ ਹੈ ਅਤੇ ਹਜ਼ਾਰਾਂ ਮਲਬੇ ਦੀਆਂ ਫੋਟੋਆਂ ਖਿੱਚੀਆਂ ਹਨ।

ਖੋਜ ਟੀਮ ਦੇ ਆਗੂ ਟੋਮਾਸਜ਼ ਸਟੈਚੁਰਾ ਨੇ ਕਿਹਾ ਕਿ ਹਾਲੀਆ ਖੋਜਾਂ ਵਿੱਚੋਂ ਇਹ ਸਭ ਤੋਂ ਵਿਲੱਖਣ ਖੋਜ ਹੈ। ਸਟੈਚੁਰਾ ਨੇ ਦੱਸਿਆ ਕਿ ਉਹ 40 ਸਾਲਾਂ ਤੋਂ ਗੋਤਾਖੋਰੀ ਕਰ ਰਿਹਾ ਹੈ, ਆਮ ਤੌਰ ‘ਤੇ ਉਸ ਨੂੰ ਇਕ ਜਾਂ ਦੋ ਬੋਤਲਾਂ ਮਿਲ ਜਾਂਦੀਆਂ ਹਨ ਪਰ ਇਸ ਜਹਾਜ਼ ‘ਤੇ ਉਸ ਨੂੰ 100 ਦੇ ਕਰੀਬ ਬੋਤਲਾਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਉਸਨੇ ਕਦੇ ਵੀ ਸਮੁੰਦਰ ਵਿੱਚੋਂ ਇੰਨਾ ਮਾਲ ਕਦੇ ਨਹੀਂ ਲੱਭਿਆ ਹੈ। ਉਨ੍ਹਾਂ ਨੇ ਇਸ ਖੋਜ ਨੂੰ ਇਤਫ਼ਾਕ ਦੱਸਿਆ।

ਸਟੈਚੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨਵੀਆਂ ਥਾਵਾਂ ਦੀ ਭਾਲ ਕਰ ਰਹੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਇਹ ਮਲਬਾ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਹ ਉਮੀਦ ਨਹੀਂ ਸੀ ਕਿ ਇਸ ਜਹਾਜ਼ ‘ਤੇ ਕੀਮਤੀ ਚੀਜ਼ਾਂ ਹੋਣਗੀਆਂ, ਇਸ ਲਈ ਉਹ ਗੋਤਾਖੋਰੀ ਕਰਨ ਤੋਂ ਝਿਜਕ ਰਹੇ ਸਨ ਪਰ ਟੀਮ ਦੇ ਕੁਝ ਮੈਂਬਰ ਡੁਬਕੀ ਲਗਾਉਣ ਲਈ ਤਿਆਰ ਹੋ ਗਏ ਅਤੇ ਉਨ੍ਹਾਂ ਦੇ ਹੱਥਾਂ ‘ਚ ਇੰਨੀ ਕੀਮਤੀ ਚੀਜ਼ਾਂ ਮਿਲ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਵੀ ਜਹਾਜ਼ ‘ਤੇ ਲੱਦਿਆ ਹੋਇਆ ਮਲਬਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ‘ਤੇ ਭਾਰੀ ਮਾਤਰਾ ‘ਚ ਸਾਮਾਨ ਲੱਦਿਆ ਹੋਇਆ ਹੈ।

ਟੀਮ ਲੀਡਰ ਨੇ ਆਪਣੀ ਪੋਸਟ ‘ਚ ਕਿਹਾ ਕਿ ਜਹਾਜ਼ ‘ਤੇ ਇੰਨੀ ਵੱਡੀ ਮਾਤਰਾ ‘ਚ ਸਾਮਾਨ ਲੱਦਿਆ ਗਿਆ ਹੈ ਕਿ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਰਿਹਾ ਹੈ। ਸਟੈਚੁਰਾ ਨੇ ਦੱਸਿਆ ਕਿ ਸ਼ੈਂਪਨ ਮਿਲਣ ਤੋਂ ਬਾਅਦ ਗੋਤਾਖੋਰ ਬਹੁਤ ਉਤਸ਼ਾਹਿਤ ਸਨ ਪਰ ਬੋਤਲਾਂ ‘ਚ ਮਿਲਿਆ ਪਾਣੀ ਵੀ ਕੀਮਤੀ ਹੈ। ਇਹ ਪਾਣੀ ਕੇਂਦਰੀ ਜਰਮਨੀ ਵਿੱਚ ਇੱਕ ਖਣਿਜ ਝਰਨੇ ਦਾ ਹੈ। ਇਹ ਪਾਣੀ 800 ਸਾਲਾਂ ਤੋਂ ਦੁਨੀਆ ਭਰ ਵਿੱਚ ਭੇਜਿਆ ਜਾ ਰਿਹਾ ਹੈ।

ਟੀਮ ਦੇ ਵੀਡੀਓਗ੍ਰਾਫਰ ਮਰੇਕ ਕਾਕਾਜ ਨੇ ਦੱਸਿਆ ਕਿ ਮਿੱਟੀ ਦੀਆਂ ਬੋਤਲਾਂ ‘ਤੇ ਜਰਮਨ ਬ੍ਰਾਂਡ ‘ਸੇਲਟਰਸ’ ਦਾ ਨਾਂ ਦਰਜ ਹੈ। ਇਹ ਕੰਪਨੀ ਅਜੇ ਵੀ ਉਤਪਾਦਨ ਕਰਦੀ ਹੈ। ਵੈੱਬਸਾਈਟ ਮੁਤਾਬਕ ਜਹਾਜ਼ ‘ਤੇ ਮਿਲੇ ਸਾਮਾਨ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇਸ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ। ਜਹਾਜ਼ ‘ਤੇ ਮਿਲਿਆ ਸ਼ੈਂਪੇਨ 1850-1867 ਦੇ ਵਿਚਕਾਰ ਬਣਾਇਆ ਗਿਆ ਸੀ। ਜਿਸ ਕੰਪਨੀ ਵਿੱਚ ਲਗਜ਼ਰੀ ਸ਼ਰਾਬ ਪੈਕ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version