ਕੈਥਲ: ਵਿਧਾਨ ਸਭਾ ਚੋਣਾਂ (The Assembly Elections) ਸਿਰ ‘ਤੇ ਹਨ। ਇਸ ਤੋਂ ਪਹਿਲਾਂ ਹਰਿਆਣਾ ਭਾਜਪਾ ਨੇ ਦੇਰ ਰਾਤ ਵੱਡਾ ਫੇਰਬਦਲ ਕੀਤਾ। ਭਾਜਪਾ ਨੇ ਬੀਤੀ ਰਾਤ ਹਰਿਆਣਾ ਦੇ ਛੇ ਜ਼ਿਲ੍ਹਾ ਪ੍ਰਧਾਨਾਂ ਅਤੇ ਚਾਰ ਜ਼ਿਲ੍ਹਾ ਇੰਚਾਰਜਾਂ ਨੂੰ ਬਦਲ ਦਿੱਤਾ ਹੈ। ਹਟਾਏ ਗਏ ਛੇ ਜ਼ਿਲ੍ਹਾ ਪ੍ਰਧਾਨਾਂ ਵਿੱਚੋਂ ਪੰਜ ਨੂੰ ਪਾਰਟੀ ਵੱਲੋਂ ਸੂਬਾ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਭਾਜਪਾ ਨੇ ਹਿਸਾਰ ਜ਼ਿਲ੍ਹਾ ਪ੍ਰਧਾਨ ਆਸ਼ਾ ਖੇਦਰ ਦੀ ਥਾਂ ਅਸ਼ੋਕ ਸੈਣੀ, ਜੀਂਦ ਜ਼ਿਲ੍ਹਾ ਪ੍ਰਧਾਨ ਰਾਜੂ ਮੋਰ ਦੀ ਥਾਂ ਤੇਜੇਂਦਰ ਢੁਲ, ਸਿਰਸਾ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਸਿਹਾਗ ਦੀ ਥਾਂ ਸ਼ੀਸ਼ਪਾਲ ਕੰਬੋਜ, ਰੇਵਾੜੀ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਚੌਹਾਨ ਦੀ ਥਾਂ ਵੰਦਨਾ ਪੋਪਲੀ ਅਤੇ ਕੁਰੂਕਸ਼ੇਤਰ ਜ਼ਿਲ੍ਹਾ ਪ੍ਰਧਾਨ ਰਵੀ ਬਤਾਨ ਦੀ ਜਗ੍ਹਾ ਸ਼ੁਸੀਲ ਰਾਣਾ , ਕੈਥਲ ਜ਼ਿਲ੍ਹਾ ਪ੍ਰਧਾਨ ਅਸ਼ੋਕ ਗੁੱਜਰ ਦੀ ਥਾਂ ਪਾਰਟੀ ਨੇ ਮੁਨੀਸ਼ ਕਾਠਵਾੜ ਨੂੰ ਨਿਯੁਕਤ ਕੀਤਾ ਹੈ।
ਜਦੋਂਕਿ ਹਟਾਏ ਗਏ ਜ਼ਿਲ੍ਹਾ ਪ੍ਰਧਾਨ ਆਸ਼ਾ ਖੇਦੜ, ਰਾਜੂ ਮੋਰ, ਨਿਤਾਸ਼ਾ ਸਿਹਾਗ, ਪ੍ਰੀਤਮ ਚੌਹਾਨ ਅਤੇ ਰਵੀ ਬਤਾਨ ਨੂੰ ਸੂਬਾ ਕਾਰਜਕਾਰਨੀ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਅਸ਼ੋਕ ਗੁੱਜਰ ਨੂੰ ਕੋਈ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਹੈ।
4 ਜ਼ਿਲ੍ਹਾ ਇੰਚਾਰਜਾਂ ਦੀ ਵੀ ਨਵੀਂ ਨਿਯੁਕਤੀ
ਮਹਿੰਦਰਗੜ੍ਹ ਜ਼ਿਲ੍ਹਾ ਇੰਚਾਰਜ ਗਾਰਗੀ ਕੱਕੜ ਦੀ ਥਾਂ ਸ਼ੰਕਰ ਧੂਪੜ, ਕੈਥਲ ਜ਼ਿਲ੍ਹਾ ਇੰਚਾਰਜ ਮਨੀਸ਼ ਯਾਦਵ ਦੀ ਥਾਂ ਅਮਰਪਾਲ ਰਾਣਾ, ਜੀਂਦ ਲਈ ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਦੀ ਥਾਂ ਪ੍ਰੋ. ਮੰਦਨ ਗੋਇਲ ਅਤੇ ਭਿਵਾਨੀ ਦੀ ਰੇਣੂ ਡਾਬੜਾ ਦੀ ਥਾਂ ‘ਤੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।