ਗੈਜੇਟ ਡੈਸਕ : ਮੈਟਾ ਦੀ ਮਲਕੀਅਤ ਵਾਲੀ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ (WhatsApp) ਨੇ ਇਕ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵਟਸਐਪ ਦਾ ਇਹ ਫੀਚਰ ਫਿਲਹਾਲ ਬੀਟਾ ਵਰਜ਼ਨ ਲਈ ਜਾਰੀ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਟਸਐਪ ਦੇ ਫੀਚਰ ਨੂੰ ਟਰੈਕ ਕਰਨ ਵਾਲੀ ਕੰਪਨੀ ਡਬਲਯੂਏਬੀਟਾਇੰਫੋ ਨੇ ਦਿੱਤੀ ਹੈ।
ਰਿਪੋਰਟ ਮੁਤਾਬਕ ਵਟਸਐਪ ਦੇ ਇਸ ਫੀਚਰ ਦਾ ਨਾਂ ਐਲਬਮ ਪਿਕਰ ਹੈ, ਜਿਸ ਤੋਂ ਬਾਅਦ ਐਂਡਰਾਇਡ ਯੂਜ਼ਰਸ ਕਿਸੇ ਨੂੰ ਵੀ ਫੋਟੋ ਅਤੇ ਵੀਡੀਓ ਭੇਜ ਸਕਣਗੇ। ਵਟਸਐਪ ਦੇ ਇਸ ਨਵੇਂ ਫੀਚਰ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.23.20.20 ‘ਤੇ ਟੈਸਟ ਕੀਤਾ ਜਾ ਰਿਹਾ ਹੈ। ਆਈ.ਓ.ਐਸ ਲਈ ਇਸ ਫੀਚਰ ਦੇ ਆਉਣ ਬਾਰੇ ਫਿਲਹਾਲ ਕੋਈ ਖਬਰ ਨਹੀਂ ਹੈ।
ਨਵੇਂ ਅਪਡੇਟ ਤੋਂ ਬਾਅਦ ਵਟਸਐਪ ਦੀ ਗੈਲਰੀ ਦਾ ਇੰਟਰਫੇਸ ਬਦਲ ਦਿੱਤਾ ਜਾਵੇਗਾ। ਨਵੇਂ ਅਪਡੇਟ ਤੋਂ ਬਾਅਦ ਕਿਸੇ ਨੂੰ ਫੋਟੋ ਜਾਂ ਵੀਡੀਓ ਭੇਜਣਾ ਆਸਾਨ ਹੋ ਜਾਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਦੀ ਫੋਟੋ ਗੈਲਰੀ ਇਕ ਛੋਟੀ ਜਿਹੀ ਵਿੰਡੋ ‘ਚ ਦਿਖਾਈ ਦੇਵੇਗੀ।
ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ ‘ਚ ਓਲੰਪਿਕ ਖੇਡਾਂ ਨੂੰ ਲੈ ਕੇ ਭਾਰਤੀ ਯੂਜ਼ਰਸ ਲਈ ਇਕ ਖਾਸ ਵਟਸਐਪ ਚੈਨਲ ਲਾਂਚ ਕੀਤਾ ਹੈ। ਓਲੰਪਿਕ ਦੇ ਇਸ ਵਟਸਐਪ ਚੈਨਲ ‘ਤੇ ਖੇਡ ਬਾਰੇ ਸਾਰੀ ਜਾਣਕਾਰੀ ਰੀਅਲ ਟਾਈਮ ‘ਚ ਉਪਲਬਧ ਹੋਵੇਗੀ।