ਪੰਜਾਬ ਦੇ ਪਠਾਨਕੋਟ ‘ਚ ਮੁੜ ਦੇਖੇ ਗਏ 3 ਸ਼ੱਕੀ ਵਿਅਕਤੀ

0
115

ਪਠਾਨਕੋਟ : ਜ਼ਿਲ੍ਹਾ ਪਠਾਨਕੋਟ (Pathankot) ਦੇ ਮਾਮੂਨ ਮਿਲਟਰੀ ਸਟੇਸ਼ਨ ਦੇ ਨਾਲ ਲੱਗਦੇ ਪਿੰਡ ਫੰਗਤੋਲੀ (Village Phangtoli) ਦੇ ਮੁਹੱਲਾ ਠਿਆਲਾ ਵਾਰਡ ਨੰਬਰ 1 ਦੇ ਖੁੜਲੀ ਮਾਤਾ ਮੰਦਿਰ ਨੇੜੇ ਬੀਤੀ ਵੀਰਵਾਰ ਤੜਕੇ 2 ਵਜੇ ਦੇ ਕਰੀਬ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਪਿੰਡ ਵਾਸੀ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੌਂ ਰਿਹਾ ਸੀ। ਅਚਾਨਕ ਉਨ੍ਹਾਂ ਨੂੰ ਕਿਸੇ ਦੇ ਕੰਧ ਟੱਪ ਕੇ ਘਰ ਦੇ ਵਿਹੜੇ ਵਿੱਚ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਕੁਝ ਮਿੰਟਾਂ ਬਾਅਦ ਕਿਸੇ ਨੇ ਸਾਡੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਅਸੀਂ ਭੁੱਖੇ-ਪਿਆਸੇ ਹਾਂ, ਬਾਹਰ ਆ ਕੇ ਸਾਨੂੰ ਖਾਣਾ-ਪਾਣੀ ਦਿਓ।

ਉਨ੍ਹਾਂ ਨੇ ਸਾਡੀ ਖਿੜਕੀ ‘ਤੇ ਲਾਲ ਲੇਜ਼ਰ ਲਾਈਟ ਵੀ ਮਾਰੀ, ਜਿਸ ਨੂੰ ਦੇਖ ਕੇ ਲੋਕ ਡਰ ਕੇ ਘਰ ਦੇ ਅੰਦਰ ਹੀ ਸਹਮੇ ਰਹੇ। ਬਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਉਹ ਉਸ ਦੇ ਵਿਹੜੇ ਵਿੱਚ ਰਹੇ, ਉਸ ਸਮੇਂ ਜਦੋਂ ਵੀ ਕੋਈ ਫੌਜੀ ਹੈਲੀਕਾਪਟਰ ਉਪਰੋਂ ਲੰਘਦਾ ਸੀ ਤਾਂ ਉਹ ਉਨ੍ਹਾਂ ਦੇ ਵਰਾਂਡੇ ਦੇ ਨਾਲ ਲੱਗਦੀਆਂ ਪੌੜੀਆਂ ਦੇ ਹੇਠਾਂ ਲੁਕ ਜਾਂਦੇ ਸਨ।

ਇਸ ਦੌਰਾਨ ਉਨ੍ਹਾਂ ਨੇ ਘਰ ਦੇ ਅੰਦਰੋਂ ਪੁਲਿਸ ਨੂੰ 100 ਅਤੇ 112 ਨੰਬਰ ’ਤੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨੈੱਟਵਰਕ ਨਾ ਹੋਣ ਕਾਰਨ ਪੁਲਿਸ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕਰੀਬ 4.30 ਵਜੇ ਤੱਕ 3 ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਵਿਹੜੇ ‘ਚ ਖੜ੍ਹੇ ਰਹੇ। ਇਸ ਤੋਂ ਬਾਅਦ ਉਹ ਪੱਛਮ ਵੱਲ ਜੰਗਲ ਵਿੱਚ ਚਲੇ ਗਏ। ਮੌਕੇ ‘ਤੇ ਪਹੁੰਚੇ ਸ਼ੱਕੀਆਂ ਨੇ ਇਲਾਕੇ ਦੇ ਹੋਰ ਘਰਾਂ ਦੇ ਦਰਵਾਜ਼ੇ ਵੀ ਖੜਕਾਏ।

ਸਵੇਰੇ ਸੂਚਨਾ ਮਿਲਣ ਤੋਂ ਬਾਅਦ ਸੀ.ਆਈ.ਡੀ. ਟੀਮ, ਕਾਊਂਟਰ ਇੰਟੈਲੀਜੈਂਸ ਟੀਮ, ਐੱਸ.ਓ.ਜੀ. ਕਮਾਂਡੋ ਡਿਟੈਚਮੈਂਟ, ਮਿਲਟਰੀ ਇੰਟੈਲੀਜੈਂਸ ਟੀਮ, ਕਿਊ.ਆਰ.ਟੀ.ਟੀਮ ਅਤੇ ਸੀ.ਆਈ.ਡੀ. ਯੂਨਿਟ ਪਠਾਨਕੋਟ ਦੇ ਐੱਸ.ਡੀ.ਐਸ.ਪੀ. ਰਵਿੰਦਰ ਰੂਬੀ ਅਤੇ ਸਪੈਸ਼ਲ ਬ੍ਰਾਂਚ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਉਕਤ ਪਰਿਵਾਰਾਂ ਨਾਲ ਗੱਲਬਾਤ ਕਰਕੇ ਜਾਂਚ ਕੀਤੀ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।

LEAVE A REPLY

Please enter your comment!
Please enter your name here