ਪੰਜਾਬ : ਜੇਕਰ ਤੁਸੀਂ ਵੀ ਸਪਰਿੰਗ ਰੋਲ ਅਤੇ ਮੋਮੋਜ਼ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦਰਅਸਲ, ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਗੁਰੂ ਨਾਨਕਪੁਰਾ ਇਲਾਕੇ (Guru Nanakpura area) ਵਿੱਚ ਮੋਮੋਜ਼ ਅਤੇ ਸਪਰਿੰਗ ਰੋਲ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਛਾਪਾ ਮਾਰਿਆ। ਟੀਮ ਨੇ ਦੇਖਿਆ ਕਿ ਜਿਸ ਜਗ੍ਹਾ ‘ਤੇ ਮੋਮੋ ਅਤੇ ਸਪਰਿੰਗ ਰੋਲ ਤਿਆਰ ਕੀਤੇ ਜਾ ਰਹੇ ਸਨ, ਉੱਥੇ ਸਾਫ਼-ਸਫ਼ਾਈ ਨਹੀਂ ਸੀ, ਅਤੇ ਉਨ੍ਹਾਂ ਨੂੰ ਜ਼ਮੀਨ ‘ਤੇ ਰੱਖਿਆ ਹੋਇਆ ਸੀ।
ਫਿਲਹਾਲ ਟੀਮ ਨੇ ਉਥੋਂ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ‘ਚ ਭੇਜ ਦਿੱਤੇ ਹਨ। ਫੂਡ ਸੇਫਟੀ ਅਫਸਰ ਡਾ: ਤਰੁਣ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸਥਾਨਕ ਗੁਰੂ ਨਾਨਕਪੁਰਾ ਇਲਾਕੇ ‘ਚ ਸਥਿਤ ਇਕ ਘਰ ‘ਚ ਵੱਡੇ ਪੱਧਰ ‘ਤੇ ਮੋਮੋ ਅਤੇ ਸਪਰਿੰਗ ਰੋਲ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿੱਥੇ ਸਫ਼ਾਈ ਨਹੀਂ ਹੁੰਦੀ। ਸ਼ਿਕਾਇਤ ਮਿਲਣ ‘ਤੇ ਟੀਮ ਨੇ ਬੀਤੇ ਦਿਨ ਉਕਤ ਫੈਕਟਰੀ ‘ਤੇ ਛਾਪਾ ਮਾਰਿਆ ਅਤੇ ਉਥੋਂ ਮੋਮੋ, ਸਪਰਿੰਗ ਰੋਲ ਅਤੇ ਸੋਇਆਬੀਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ, ਜਦਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।