Home ਦੇਸ਼ PM ਮੋਦੀ ਨੇ ਵਰਚੁਅਲੀ ਸ਼ਿੰਕੁਨ ਲਾ ਟਨਲ ਪ੍ਰੋਜੈਕਟ ਲਈ ਕੀਤਾ ਪਹਿਲਾ ਧਮਾਕਾ

PM ਮੋਦੀ ਨੇ ਵਰਚੁਅਲੀ ਸ਼ਿੰਕੁਨ ਲਾ ਟਨਲ ਪ੍ਰੋਜੈਕਟ ਲਈ ਕੀਤਾ ਪਹਿਲਾ ਧਮਾਕਾ

0

ਲੱਦਾਖ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ (The Silver Jubilee) ਮੌਕੇ ਲੱਦਾਖ ਪਹੁੰਚ ਗਏ ਹਨ। ਇਸ ਦੌਰਾਨ ਉਹ ਸਵੇਰੇ ਦਰਾਸ ਸਥਿਤ ਕਾਰਗਿਲ ਜੰਗੀ ਯਾਦਗਾਰ ‘ਤੇ ਪੁੱਜੇ ਅਤੇ ਕਾਰਗਿਲ ਯੁੱਧ ‘ਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਿੰਕੁਨ ਲਾ ਟਨਲ (The Shinkun La Tunnel) ਪ੍ਰੋਜੈਕਟ ਦਾ ਉਦਘਾਟਨ ਕੀਤਾ।

ਜਾਣਕਾਰੀ ਅਨੁਸਾਰ ਪੀ.ਐਮ. ਮੋਦੀ ਨੇ ਵਰਚੁਅਲੀ ਸ਼ਿੰਕੁਨ ਲਾ ਟਨਲ ਪ੍ਰੋਜੈਕਟ ਲਈ ਪਹਿਲਾ ਧਮਾਕਾ ਕੀਤਾ। ਇਸ ਤੋਂ ਬਾਅਦ ਹੁਣ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਦੌਰਾਨ ਪੀ.ਐਮ. ਮੋਦੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਤਿੰਨੋਂ ਸੈਨਾ ਮੁਖੀ ਵੀ ਮੌਜੂਦ ਸਨ।

ਕੀ ਹੈ ਸ਼ਿੰਕੁਨ ਲਾ ਟਨਲ ?
ਸ਼ਿੰਕੁਨ ਲਾ ਸੁਰੰਗ 4.1 ਕਿਲੋਮੀਟਰ ਲੰਬੀ ਜੁੜਵਾਂ-ਟਿਊਬ ਟਨਲ ਹੈ। ਇਸ ਦੀ ਉਚਾਈ ਲਗਭਗ 15,800 ਫੁੱਟ ਹੈ। ਇਸ ਸੁਰੰਗ ਵਿੱਚ ਹਰ 500 ਮੀਟਰ ਉੱਤੇ ਇੱਕ ਕਰਾਸ ਰੋਡ ਬਣਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸੁਰੰਗ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਇਸ ਦਾ ਨਿਰਮਾਣ ਨਾ ਸਿਰਫ ਦੇਸ਼ ਦੇ ਹਥਿਆਰਬੰਦ ਬਲਾਂ ਅਤੇ ਉਪਕਰਨਾਂ ਦੀ ਤੇਜ਼ ਗਤੀ ਨੂੰ ਯਕੀਨੀ ਬਣਾਏਗਾ, ਸਗੋਂ ਲੱਦਾਖ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ ਇਹ ਸੁਰੰਗ ਫਾਇਰ ਬ੍ਰਿਗੇਡ, ਸੰਚਾਰ ਪ੍ਰਣਾਲੀ ਆਦਿ ਸਹੂਲਤਾਂ ਨਾਲ ਲੈਸ ਹੋਵੇਗੀ।

 

NO COMMENTS

LEAVE A REPLY

Please enter your comment!
Please enter your name here

Exit mobile version