Saturday, August 24, 2024
Google search engine
Homeਦੇਸ਼IMD ਨੇ ਇੰਨ੍ਹਾਂ 7 ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ

IMD ਨੇ ਇੰਨ੍ਹਾਂ 7 ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ

ਕਰਨਾਟਕ : ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਰਨਾਟਕ ਦੇ ਜਗਲਬੇਟ ਵਿੱਚ 24 ਘੰਟਿਆਂ ਵਿੱਚ 10 ਇੰਚ ਮੀਂਹ ਪਿਆ। ਉੱਤਰੀ ਕੰਨੜ ਜ਼ਿਲ੍ਹੇ (North Kannada District) ‘ਚ ਹਾਈਵੇਅ ਦੇ ਪਾਣੀ ‘ਚ ਡੁੱਬਣ ਕਾਰਨ 100 ਤੋਂ ਵੱਧ ਵਾਹਨ ਫਸ ਗਏ। ਮਹਾਰਾਸ਼ਟਰ ਦੇ ਰਤਨਾਗਿਰੀ ਵਿੱਚ 4 ਘੰਟਿਆਂ ਵਿੱਚ 12 ਇੰਚ ਅਤੇ ਗੁਜਰਾਤ ਦੇ ਉਮਰਪਾੜਾ ਵਿੱਚ 4 ਘੰਟਿਆਂ ਵਿੱਚ 13.6 ਇੰਚ ਮੀਂਹ ਪਿਆ। IMD (IMD) ਨੇ 7 ਰਾਜਾਂ ਕੇਰਲ, ਕਰਨਾਟਕ, ਗੋਆ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅੱਜ ਭਾਰੀ ਮੀਂਹ (Heavy Rain) ਦਾ ਅਲਰਟ ਜਾਰੀ ਕੀਤਾ ਹੈ।

ਆਈ.ਐਮ.ਡੀ. ਦੇ ਅਨੁਸਾਰ, ਪਿਛਲੇ ਇੱਕ ਹਫ਼ਤੇ ਵਿੱਚ ਮਾਨਸੂਨ ਕਮਜ਼ੋਰ ਹੋਇਆ ਹੈ, ਜਿਸ ਕਾਰਨ ਪਿਛਲੇ ਸੋਮਵਾਰ ਤੱਕ ਪੂਰੇ ਦੇਸ਼ ਵਿੱਚ ਆਮ ਨਾਲੋਂ 2% ਵੱਧ ਮੀਂਹ ਪਿਆ ਸੀ, ਜੋ ਇਸ ਸੋਮਵਾਰ ਨੂੰ ਆਮ ਨਾਲੋਂ 2% ਘੱਟ ਹੋ ਗਈ ਹੈ। ਸੋਮਵਾਰ ਤੱਕ ਦੇਸ਼ ਭਰ ਵਿੱਚ 294.2 ਮਿਲੀਮੀਟਰ ਦੀ ਬਜਾਏ ਸਿਰਫ਼ 287.7 ਮਿਲੀਮੀਟਰ ਮੀਂਹ ਪਿਆ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ, ਯੂ.ਪੀ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਨਾਲ ਹੜ੍ਹ ਦੀ ਸਥਿਤੀ ‘ਤੇ ਗੱਲਬਾਤ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਅਸਾਮ ‘ਚ ਹੜ੍ਹ ਨਾਲ 6 ਲੱਖ ਲੋਕ ਪ੍ਰਭਾਵਿਤ, 109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂ.ਪੀ ਦੇ 17 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਹਨ, ਰਾਜ ਵਿੱਚ ਪਿਛਲੇ 2 ਦਿਨਾਂ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੇਸ਼ ‘ਚ 1 ਜੂਨ ਤੋਂ ਲੈ ਕੇ ਪਿਛਲੇ ਹਫਤੇ ਦੇ ਮਾਨਸੂਨ ਸੀਜ਼ਨ 3 ਸੂਬਿਆਂ ‘ਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਸੀ, ਇਸ ਹਫਤੇ ਅਜਿਹੇ ਸੂਬਿਆਂ ਦੀ ਗਿਣਤੀ ਸਿਰਫ 2 ਰਹਿ ਗਈ ਹੈ। 10 ਰਾਜਾਂ ਵਿੱਚ ਸਧਾਰਨ ਮੀਂਹ ਪਿਆ। ਸਾਧਾਰਨ ਤੋਂ ਘੱਟ ਮੀਂਹ ਵਾਲੇ ਰਾਜਾਂ ਦੀ ਗਿਣਤੀ ਪਿਛਲੇ ਹਫਤੇ 4 ਸੀ, ਜੋ ਹੁਣ ਵਧ ਕੇ 7 ਹੋ ਗਈ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments