ਇੰਗਲੈਂਡ ‘ਚ ਇੱਕ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਅਚਾਨਕ ਹੋਈ ਮੌਤ

0
123

ਕਲਾਨੌਰ : ਕਸਬਾ ਕਲਾਨੌਰ ਦੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ ਕਾਰਨ ਅਚਾਨਕ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਪ੍ਰੀਤ ਮਾਨੀ ਸੁੰਦਰਪੁਰੀਆ (35) ਪੁੱਤਰ ਸਵ. ਤਰਸੇਮ ਲਾਲ ਵਾਸੀ ਕਲਾਨੌਰ ਦੇ ਭਰਾ ਸੰਨੀ ਸੁੰਦਰਪੁਰੀਆ ਅਤੇ ਚਚੇਰੇ ਭਰਾ ਹੈਪੀ ਭਰਲ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਪੱਕੇ ਤੌਰ ’ਤੇ ਇੰਗਲੈਂਡ ਰਹਿ ਰਿਹਾ ਸੀ। ਉਸ ਨੇ ਉੱਥੇ ਹੀ ਵਿਆਹ ਕਰਵਾ ਲਿਆ ਅਤੇ ਉਸ ਦੇ ਦੋ ਛੋਟੇ ਬੱਚੇ ਹਨ।

ਬੀਤੀ ਰਾਤ ਮਨਪ੍ਰੀਤ ਮੰਨੀ ਨੇ ਆਪਣੀ ਮਾਤਾ ਸਾਬਕਾ ਪੰਚਾਇਤ ਮੈਂਬਰ ਪਰਮਜੀਤ ਕੌਰ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਉਹ ਬਿਲਕੁਲ ਤੰਦਰੁਸਤ ਸਨ। ਪਰ ਕੁਝ ਘੰਟਿਆਂ ਬਾਅਦ ਇੰਗਲੈਂਡ ਤੋਂ ਫੋਨ ਕਾਲ ਰਾਹੀਂ ਸੂਚਨਾ ਮਿਲੀ ਕਿ ਮਨਪ੍ਰੀਤ ਮੰਨੀ ਦੀ ਦਿਮਾਗੀ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਹੈ। ਇਸ ਮਗਰੋਂ ਕਲਾਨੌਰ ਇਲਾਕੇ ਅਤੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਮਨਪ੍ਰੀਤ ਮਨੀ ਗਰੀਬ ਪਰਿਵਾਰ ਸੇਵਾ ਸੁਸਾਇਟੀ ਦਾ ਮੈਂਬਰ ਸੀ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਮੋਹਰੀ ਰਹਿੰਦਾ ਸੀ। ਇਸ ਦੁੱਖ ਦੀ ਘੜੀ ਵਿੱਚ ਸਮਾਜਿਕ, ਧਾਰਮਿਕ, ਰਾਜਨੀਤਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੇ ਲੋਕ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।

LEAVE A REPLY

Please enter your comment!
Please enter your name here