Google search engine
Homeਦੇਸ਼ਅੱਜ ਰਾਤ 8 ਵਜੇ ਅਨੰਤ ‘ਤੇ ਰਾਧਿਕਾ ਦੀ ਵਰਮਾਲਾ ਰਸਮ ਤੋਂ ਬਾਅਦ...

ਅੱਜ ਰਾਤ 8 ਵਜੇ ਅਨੰਤ ‘ਤੇ ਰਾਧਿਕਾ ਦੀ ਵਰਮਾਲਾ ਰਸਮ ਤੋਂ ਬਾਅਦ ਵਿਆਹ ਦੀਆਂ ਰਸਮਾਂ ਹੋਣਗੀਆ ਸ਼ੁਰੂ

ਮੁੰਬਈ : ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐਮ.ਡੀ ਮੁਕੇਸ਼ ਅੰਬਾਨੀ (Mukesh Ambani) ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਕਾਰੋਬਾਰੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਦਾ ਵਿਆਹ ਅੱਜ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ। ਇਸ ਵਿਆਹ ਨੂੰ ਖਾਸ ਬਣਾਉਣ ਲਈ ਦੇਸ਼-ਵਿਦੇਸ਼ ਤੋਂ ਕਈ ਨਾਮੀ ਲੋਕ ਸ਼ਿਰਕਤ ਕਰਨ ਜਾ ਰਹੇ ਹਨ। ਜਿਸ ਵਿੱਚ ਬਾਲੀਵੁੱਡ, ਹਾਲੀਵੁੱਡ ਸਿਤਾਰੇ, ਕਈ ਰਾਜਨੇਤਾ ਅਤੇ ਮਸ਼ਹੂਰ ਕਾਰੋਬਾਰੀ ਸ਼ਾਮਲ ਹਨ।

ਅੰਬਾਨੀ ਪਰਿਵਾਰ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਠੀਕ ਇਕ ਦਿਨ ਪਹਿਲਾਂ ਪੂਜਾ ਦਾ ਆਯੋਜਨ ਕੀਤਾ, ਜੋ ਪਰਿਵਾਰ ਦੀਆਂ ਡੂੰਘੀਆਂ ਅਧਿਆਤਮਿਕ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ। ਭਵਿਆ ਪੂਜਾ ਦੀ ਅੰਦਰਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦਾ ਪੂਰਾ ਪ੍ਰੋਗਰਾਮ
1- ਦੁਪਹਿਰ 3 ਵਜੇ ਬਾਰਾਤ ਇਕੱਠੀ ਹੋਵੇਗੀ ਅਤੇ ਸਾਫਾ ਬੰਨ੍ਹਣ ਦੀ ਰਸਮ ਅਦਾ ਕੀਤੀ ਜਾਵੇਗੀ।
2- ਇਸ ਤੋਂ ਬਾਅਦ ਮਿਲਣੀ ਦੀ ਰਸਮ ਹੋਵੇਗੀ।
3- ਰਾਤ 8 ਵਜੇ ਵਰਮਾਲਾ ਸਮਾਗਮ ਹੋਵੇਗਾ।
4- ਲਗਨ, ਸਾਤ ਫੇਰੇ ਅਤੇ ਸਿੰਦੂਰ ਦਾਨ ਦੀ ਰਸਮ ਦਾ ਸਮਾਂ ਰਾਤ 9.30 ਵਜੇ ਤੋਂ ਸ਼ੁਰੂ ਹੋਵੇਗਾ।
5- ਮਹਿਮਾਨਾਂ ਨੂੰ ਵਿਆਹ ਲਈ ਪਰੰਪਰਾਗਤ ਪਹਿਰਾਵੇ ਦੇ ਕੋਡ ਨਾਲ ਹਾਜ਼ਰ ਹੋਣਾ ਹੋਵੇਗਾ।
6, 13 ਅਤੇ 14 ਜੁਲਾਈ ਨੂੰ ਦੋ ਦਿਨ ਵੱਖ-ਵੱਖ ਲੋਕਾਂ ਲਈ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ।
7- ਇਸ ਸਮੇਂ ਦੌਰਾਨ, ਵਿਆਹ ਅਤੇ ਰਿਸੈਪਸ਼ਨ ਦੇ ਜਸ਼ਨਾਂ ਵਿੱਚ ਦੁਨੀਆ ਭਰ ਦੀਆਂ ਰਾਜਨੀਤਿਕ, ਉਦਯੋਗਿਕ, ਖੇਡਾਂ ਅਤੇ ਫਿਲਮੀ ਹਸਤੀਆਂ ਸ਼ਾਮਲ ਹੋਣਗੀਆਂ।

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅੱਜ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਸਜਾਵਟ ਦੀ ਇੱਕ ਝਲਕ ਸਾਹਮਣੇ ਆਈ ਹੈ।

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਇਸ ਸਾਲ ਦੇ ਸ਼ੁਰੂ ਵਿੱਚ ਤਿੰਨ ਦਿਨ ਦੀ ਪ੍ਰੀ-ਵੈਡਿੰਗ ਪਾਰਟੀ ਦੀ ਮੇਜ਼ਬਾਨੀ ਕੀਤੀ ਸੀ। ਇਸ ਸਮਾਗਮ ‘ਚ ਅੰਬਾਨੀ ਪਰਿਵਾਰ ਦੀ ਹੋਣ ਵਾਲੀ ਨੂੰਹ ਨੇ ਬਾਲੀਵੁੱਡ ਦੇ ਇਨ੍ਹਾਂ 2 ਗੀਤਾਂ ‘ਤੇ ਜਾਦੂਈ ਪ੍ਰਦਰਸ਼ਨ ਕੀਤਾ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵਿਆਹ ‘ਚ ਸ਼ਾਮਲ ਹੋਣਗੇ ਜੌਨ ਸੀਨਾ?
WWE ਦੇ ਸੁਪਰਸਟਾਰ ਜਾਨ ਸੀਨਾ ਦੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਮੁੰਬਈ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਤੋਂ ਇਲਾਵਾ ਸਾਬਕਾ ਫੁੱਟਬਾਲ ਖਿਡਾਰੀ ਡੇਵਿਡ ਬੇਖਮ ਅਤੇ ਟੀਵੀ ਸ਼ਖਸੀਅਤ ਅਤੇ ਗਾਇਕਾ ਵਿਕਟੋਰੀਆ ਬੇਖਮ ਦੇ ਵੀ ਵਿਆਹ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕਿਮ ਕਾਰਦਾਸ਼ੀਅਨ ਅਤੇ ਖਲੋਏ ਕਰਦਾਸ਼ੀਅਨ ਤੋਂ ਇਲਾਵਾ, ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਸੈਮਸੰਗ ਦੇ ਸੀ.ਈ.ਓ ਹਾਨ ਜੋਂਗ-ਹੀ ਸਮੇਤ ਹੋਰ ਉੱਚ-ਪ੍ਰੋਫਾਈਲ ਮਹਿਮਾਨ ਤਿੰਨ ਦਿਨਾਂ ਮੇਗਾ ਤਿਉਹਾਰ ਲਈ ਪਹਿਲਾਂ ਹੀ ਮੁੰਬਈ ਪਹੁੰਚ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments