ਦਰਭੰਗਾ: ਬਿਹਾਰ ਪੁਲਿਸ (The Bihar Police) ਨੇ ਬੀਤੇ ਦਿਨ ਦਰਭੰਗਾ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (The Central Teacher Eligibility Test),(ਸੀ.ਟੀ.ਈ.ਟੀ.) -2024 ਲਈ ਹਾਜ਼ਰ ਹੋਣ ਦੇ ਦੋਸ਼ ‘ਚ ਦੋ ਔਰਤਾਂ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਰਭੰਗਾ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਜਗੁਨਾਥ ਰੈੱਡੀ ਨੇ ਦੱਸਿਆ, ‘ਲਹੇਰੀਆਸਰਾਏ ਥਾਣਾ ਖੇਤਰ ਦੇ ਅਧੀਨ ਵੱਖ-ਵੱਖ ਕੇਂਦਰਾਂ ਤੋਂ ਨੌਂ, ਸਦਰ ਥਾਣਾ ਖੇਤਰ ਦੇ ਇੱਕ ਕੇਂਦਰ ਤੋਂ ਦੋ ਅਤੇ ਬਹਾਦੁਰਪੁਰ ਥਾਣਾ ਖੇਤਰ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ‘ਤੇ ਉਮੀਦਵਾਰਾਂ ਦੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਸਕੈਨ ਰਾਹੀਂ ਇਸ ਧੋਖਾਧੜੀ ਦਾ ਪਤਾ ਲਗਾਇਆ ਗਿਆ ਸੀ। ਦੱਸ ਦਈਏ ਕਿ ਲਹਿਰੀਆਸਰਾਏ ਦੇ ਪਲੱਸ 2 ਐਮ.ਐਲ ਅਕੈਡਮੀ ਸਕੂਲ ਤੋਂ ਦੋ, ਜਿਲ੍ਹਾ ਸਕੂਲ ਤੋਂ ਦੋ, ਭਿਗੋ ਸਥਿਤ ਏਂਜਲ ਹਾਈ ਸਕੂਲ ਤੋਂ ਦੋ, ਬਹਾਦਰਪੁਰ ਥਾਣੇ ਦੇ ਭੈਰੋਪੱਟੀ ਦੇ ਨੋਟਰੇ ਡੈਮ ਇੰਟਰਨੈਸ਼ਨਲ ਸਕੂਲ ਸੈਂਟਰ ਤੋਂ ਇਕ, ਦਰਭੰਗਾ ਪਬਲਿਕ ਸਕੂਲ ਦਿੱਲੀ ਮੋਡ ਤੋਂ ਇਕ ਉਮੀਦਵਾਰ ਸਦਰ ਥਾਣੇ ਦੀ ਪੁਲਿਸ ਵੀ ਅਸਲ ਉਮੀਦਵਾਰਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਪੁਲਿਸ ਅਸਲ ਉਮੀਦਵਾਰਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ
ਪੁਲਿਸ ਨੇ ਇੰਸਪੈਕਟਰ ਅਤੇ ਪ੍ਰਬੰਧਕਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਫਰਜ਼ੀ ਉਮੀਦਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਸਲ ਉਮੀਦਵਾਰਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕ ਕਿਸੇ ਅੰਤਰਰਾਜੀ ਫਰਾਡ ਗਰੋਹ ਨਾਲ ਜੁੜੇ ਹੋਏ ਹਨ ਜਾਂ ਨਹੀਂ।