ਇਨੈਲੋ ਨੂੰ ਲੱਗਾ ਵੱਡਾ ਝਟਕਾ ,ਸ਼ਿਆਮ ਸਿੰਘ ਰਾਣਾ ਭਾਜਪਾ ‘ਚ ਹੋਏ ਸ਼ਾਮਲ

0
143

ਚੰਡੀਗੜ੍ਹ : ਹਰਿਆਣਾ ‘ਚ ਇਨੈਲੋ ਨੂੰ ਵੱਡਾ ਝਟਕਾ ਲੱਗਾ ਹੈ। ਸ਼ਿਆਮ ਸਿੰਘ ਰਾਣਾ (Shyam Singh Rana) ਇਨੈਲੋ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ਿਆਮ ਸਿੰਘ ਰਾਣਾ ਮੁੱਖ ਮੰਤਰੀ ਨਾਇਬ ਸੈਣੀ (Chief Minister Naib Saini) ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਰਾਣਾ ਰਾਦੌਰ ਤੋਂ 2014 ਵਿੱਚ ਵਿਧਾਇਕ ਰਹਿ ਚੁੱਕੇ ਹਨ।

ਦੱਸ ਦੇਈਏ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਿਆਮ ਸਿੰਘ ਰਾਣਾ ਨੂੰ ਪਟਕਾ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ਇਹ ਪ੍ਰੋਗਰਾਮ ਮੁੱਖ ਮੰਤਰੀ ਦੇ ਸੰਤ ਕਬੀਰ ਕੁਟੀਰ ਨਿਵਾਸ ‘ਤੇ ਆਯੋਜਿਤ ਕੀਤਾ ਗਿਆ ਸੀ। ਸ਼ਿਆਮ ਸਿੰਘ ਰਾਣਾ ਦੇ ਨਾਲ ਉਨ੍ਹਾਂ ਦੇ ਸਮਰਥਕ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ।

LEAVE A REPLY

Please enter your comment!
Please enter your name here