Saturday, October 5, 2024
Google search engine
Homeਦੇਸ਼NEET-UG ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਕਥਿਤ ਸਹਿ-ਸਾਜ਼ਿਸ਼ਕਰਤਾ ਨੂੰ ਝਾਰਖੰਡ ਤੋਂ ਕੀਤਾ...

NEET-UG ਪ੍ਰਸ਼ਨ ਪੱਤਰ ਲੀਕ ਮਾਮਲੇ ‘ਚ ਕਥਿਤ ਸਹਿ-ਸਾਜ਼ਿਸ਼ਕਰਤਾ ਨੂੰ ਝਾਰਖੰਡ ਤੋਂ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (The Central Bureau of Investigation),(ਸੀ.ਬੀ.ਆਈ.) ਨੇ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (The National Eligibility-Cum-Entrance Test-Graduate),(NEET-UG) ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਕਥਿਤ ਸਹਿ-ਸਾਜ਼ਿਸ਼ਕਰਤਾ ਅਮਨ ਸਿੰਘ ਨੂੰ ਧਨਬਾਦ, ਝਾਰਖੰਡ ਤੋਂ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਬੀਤੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੂੰ ਪ੍ਰਸ਼ਨ ਪੱਤਰ ਲੀਕ ਵਿੱਚ ਕਥਿਤ ਤੌਰ ‘ਤੇ ਸ਼ਾਮਲ ਝਾਰਖੰਡ ਵਿੱਚ ਸੰਚਾਲਿਤ ਇੱਕ ਮਾਡਿਊਲ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਛੇਵੀਂ ਗ੍ਰਿਫ਼ਤਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਇਸ ਤੋਂ ਪਹਿਲਾਂ ਹਜ਼ਾਰੀਬਾਗ ਸਥਿਤ ਓਏਸਿਸ ਸਕੂਲ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਐਨ.ਈ.ਈ.ਟੀ. ਦੇ ਉਮੀਦਵਾਰਾਂ ਨੂੰ ਰਹਿਣ ਲਈ ਕਥਿਤ ਤੌਰ ‘ਤੇ ਫਲੈਟ ਮੁਹੱਈਆ ਕਰਵਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿੱਥੋਂ ਬਿਹਾਰ ਪੁਲਿਸ ਨੇ ਸੜੇ ਹੋਏ ਪ੍ਰਸ਼ਨ ਪੱਤਰ ਬਰਾਮਦ ਕੀਤੇ ਸਨ। ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਛੇ ਐਫ.ਆਈ.ਆਰ. ਦਰਜ ਕੀਤੀਆਂ ਹਨ। ਬਿਹਾਰ ਵਿੱਚ ਦਰਜ ਐਫ.ਆਈ.ਆਰ. ਪ੍ਰਸ਼ਨ ਪੱਤਰ ਲੀਕ ਨਾਲ ਸਬੰਧਤ ਹੈ, ਜਦੋਂ ਕਿ ਗੁਜਰਾਤ ਅਤੇ ਰਾਜਸਥਾਨ ਵਿੱਚ ਦਰਜ ਐਫ.ਆਈ.ਆਰ. ਉਮੀਦਵਾਰਾਂ ਨਾਲ ਧੋਖਾਧੜੀ ਅਤੇ ਨਕਲ ਕਰਨ ਨਾਲ ਸਬੰਧਤ ਹਨ।

ਨੈਸ਼ਨਲ ਟੈਸਟਿੰਗ ਏਜੰਸੀ (NTA) ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ MBBS, BDS, ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ ਵਿੱਚ ਦਾਖਲੇ ਲਈ NEET-UG ਦਾ ਆਯੋਜਨ ਕਰਦੀ ਹੈ। ਇਸ ਸਾਲ 5 ਮਈ ਨੂੰ 14 ਵਿਦੇਸ਼ੀ ਸ਼ਹਿਰਾਂ ਸਮੇਤ 571 ਸ਼ਹਿਰਾਂ ਦੇ 4,750 ਕੇਂਦਰਾਂ ‘ਤੇ ਇਹ ਪ੍ਰੀਖਿਆ ਕਰਵਾਈ ਗਈ ਸੀ। ਇਸ ਪ੍ਰੀਖਿਆ ਵਿੱਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ। ਕੁੱਲ 67 ਵਿਦਿਆਰਥੀਆਂ ਨੇ ਪੂਰੇ 720 ਅੰਕ ਪ੍ਰਾਪਤ ਕੀਤੇ ਸਨ, ਜੋ ਕਿ NTA ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਹਰਿਆਣਾ ਦੇ ਇੱਕ ਕੋਚਿੰਗ ਸੈਂਟਰ ਦੇ ਛੇ ਵਿਦਿਆਰਥੀਆਂ ਨੇ ਪੂਰੇ 720 ਅੰਕ ਪ੍ਰਾਪਤ ਕੀਤੇ ਸਨ, ਜਿਸ ਨਾਲ ਪ੍ਰੀਖਿਆ ਵਿੱਚ ਬੇਨਿਯਮੀਆਂ ਦਾ ਸ਼ੱਕ ਪੈਦਾ ਹੋਇਆ ਸੀ। ਦੋਸ਼ ਹੈ ਕਿ ‘ਗ੍ਰੇਸ ਅੰਕ’ ਦੇਣ ਕਾਰਨ 67 ਵਿਦਿਆਰਥੀਆਂ ਨੇ ਪੂਰੇ 720 ਅੰਕ ਪ੍ਰਾਪਤ ਕੀਤੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments