ਸਪੋਰਟਸ ਨਿਊਜ਼ : ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Indian team’s star batsman Virat Kohli) ਨੇ ਦੱਖਣੀ ਅਫਰੀਕਾ ਖ਼ਿਲਾਫ਼ ਖਿਤਾਬੀ ਜਿੱਤ ਤੋਂ ਬਾਅਦ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦਾ ਆਖਰੀ ਟੀ-20 ਵਿਸ਼ਵ ਕੱਪ (Last T20 World Cup) ਹੈ ਅਤੇ ਉਹ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕੋਹਲੀ ਨੇ ਇੰਟਰਨੈਸ਼ਨਲ ਟੀ-20 ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਉਹ ਆਈ.ਪੀ.ਐਲ ‘ਚ ਖੇਡਣਾ ਜਾਰੀ ਰੱਖਣਗੇ। ਭਾਰਤ ਨੇ ਰੋਮਾਂਚਕ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ ਹੈ।
ਵਿਰਾਟ ਕੋਹਲੀ ਨੇ 12 ਜੂਨ 2010 ਨੂੰ ਜ਼ਿੰਬਾਬਵੇ ਦੇ ਖ਼ਿਲਾਫ਼ ਟੀ-20 ਵਿੱਚ ਭਾਰਤੀ ਟੀਮ ਲਈ ਆਪਣੀ ਸ਼ੁਰੂਆਤ ਕੀਤੀ। ਕੋਹਲੀ ਨੇ ਭਾਰਤੀ ਟੀਮ ਲਈ ਆਪਣੇ ਕਰੀਅਰ ਵਿੱਚ ਕੁੱਲ 125 ਮੈਚ ਖੇਡੇ ਅਤੇ 137.04 ਦੀ ਸਟ੍ਰਾਈਕ ਰੇਟ ਨਾਲ 4188 ਦੌੜਾਂ ਬਣਾਈਆਂ। ਕੋਹਲੀ ਨੇ ਆਪਣੇ ਟੀ-20 ਕਰੀਅਰ ਨੂੰ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਵੱਜੋਂ ਪੂਰਾ ਕੀਤਾ। ਟੀ-20 ਵਿੱਚ ਕੋਹਲੀ ਦਾ ਸਰਵੋਤਮ ਨਿੱਜੀ ਸਕੋਰ ਨਾਬਾਦ 122 ਦੌੜਾਂ ਸੀ। ਦੌਰਾਨ ਉਨ੍ਹਾਂ ਨੇ ਆਪਣੇ ਬੱਲੇ ਨਾਲ ਇੱਕ ਸੈਂਕੜਾ ਅਤੇ 39 ਅਰਧ ਸੈਂਕੜੇ ਲਗਾਏ। ਕੋਹਲੀ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ 50 ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦੇ ਬਰਾਬਰ ਪਹੁੰਚ ਗਿਆ ਸੀ।